FacebookTwitterg+Mail

ਅਮਿਤਾਭ ਬੱਚਨ ਤੋਂ ਮੱਲਿਕਾ ਸ਼ੇਰਾਵਤ ਤੱਕ, ਈਦ ’ਤੇ ਸਿਤਾਰਿਆਂ ਨੇ ਇੰਝ ਦਿੱਤੀਆਂ ਸ਼ੁੱਭਕਾਮਨਾਵਾਂ

eid al fitr mallika sherawat amitabh bachchan nushrat bharucha sophie choudry
24 May, 2020 04:05:50 PM

ਮੁੰਬਈ(ਬਿਊਰੋ)- ਰਮਜ਼ਾਨ ਦੇ ਮਹੀਨੇ ਵਿਚ ਰੋਜ਼ੇ ਰੱਖਣ ਤੋਂ ਬਾਅਦ ਅੱਲਾ ਆਪਣੇ ਬੰਦਿਆਂ ਨੂੰ ਬਖਸ਼ੀਸ਼ ਅਤੇ ਇਨਾਮ ਦਿੰਦਾ ਹੈ। ਬਖਸ਼ੀਸ਼ ਅਤੇ ਇਨਾਮ ਦੇ ਇਸ ਦਿਨ ਨੂੰ ਈਦ-ਉਲ-ਫਿਤਰ ਕਿਹਾ ਜਾਂਦਾ ਹੈ। ਰਮਜ਼ਾਨ ਦੇ ਆਖਰੀ ਦਿਨ ਚੰਨ ਦਾ ਦੀਦਾਰ ਹੋਣ ਤੋਂ ਬਾਅਦ ਅਗਲੇ ਦਿਨ ਈਦ ਮਨਾਈ ਜਾਂਦੀ ਹੈ। ਇਸ ਵਾਰ ਈਦ-ਉਲ-ਫਿਤਰ ਜਿਸ ਨੂੰ ਮਿੱਠੀ ਈਦ ਵੀ ਕਹਿੰਦੇ ਹਨ 24 ਅਤੇ 25 ਮਈ ਨੂੰ ਮਨਾਈ ਜਾਵੇਗੀ। ਇਸ ਖਾਸ ਮੌਕੇ ’ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੇ ਫੈਨਜ਼ ਨੂੰ ਈਦ ਦੀ ਵਧਾਈ ਦਿੱਤੀ ਹੈ।


ਅਮਿਤਾਭ ਬੱਚਨ ਨੇ ਫੈਨਜ਼ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਲਿਖਿਆ,‘‘ਸਾਰਿਆਂ ਨੂੰ ਈਦ ਮੁਬਾਰਕ। ਇਸ ਸ਼ੁੱਭ ਦਿਨ ’ਤੇ ਸ਼ਾਂਤੀ ਲਈ, ਸਦਭਾਵਨਾ ਲਈ, ਚੰਗੀ ਸਿਹਤ ਲਈ, ਦੋਸਤੀ ਅਤੇ ਪਿਆਰ ਲਈ ਅਰਦਾਸ ਕਰੋ। ਅਸੀ ਸ਼ਾਂਤੀ, ਪ੍ਰੇਮ ਅਤੇ ਭਾਈਚਾਰੇ ਨਾਲ ਇਕ ਰਹੀਏ।’’
ਮੱਲਿਕਾ ਸ਼ੇਰਾਵਤ ਨੇ ਲਿਖਿਆ,‘‘ਸਾਰੇ ਨੂੰ ਖੁਸ਼ਹਾਲ ਅਤੇ ਸ਼ਾਂਤਮਈ ਈਦ-ਉਲ-ਫਿਤਰ ਦੀਆਂ ਸ਼ੁੱਭਕਾਮਨਾਵਾਂ # EidMubarak।

ਨੁਸਰਤ ਭਰੂਚਾ ਨੇ ਲਿਖਿਆ, ‘‘ਮੇਰੇ ਪਰਿਵਾਰ ਤੋਂ ਲੈ ਕੇ ਤੁਹਾਡੇ ਪਰਿਵਾਰ ਤੱਕ, ਸਾਰਿਆਂ ਨੂੰ ਈਦ ਮੁਬਾਰਕ ਹੋਵੇ !!’’ ਇਸ ਦੇ ਨਾਲ ਕਈ ਹੋਰ ਸਿਤਾਰਿਆਂ ਨੇ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

Sophie Choudry

Anupam Kher

Shekhar Kapur


Tags: Eid Al FitrMallika SherawatAmitabh BachchanNushrat BharuchaSophie ChoudryAnupam KherShekhar Kapur

About The Author

manju bala

manju bala is content editor at Punjab Kesari