FacebookTwitterg+Mail

ਸ਼ੋਅ 'Ek Bhram Sarvagun Sampanna' ਲਈ ਸ਼ਰੇਣੂ ਪਾਰਿਖ ਨੇ ਦਿੱਤਾ ਜਾਨਹਵੀ ਨਾਂ ਦਾ ਸੁਝਾਅ

ek bhram sarvagun sampanna
10 April, 2019 04:27:01 PM

ਮੁੰਬਈ (ਬਿਊਰੋ) — ਹਾਲ ਹੀ 'ਚ ਸਟਾਰ ਪਲੱਸ ਨੇ ਆਪਣੇ ਅਗਲੇ ਸ਼ੋਅ 'Ek Bhram Sarvagun Sampanna' ਦਾ ਪ੍ਰੋਮੋ ਰਿਲੀਜ਼ ਕੀਤਾ ਗਿਆ। ਟੀ. ਵੀ. ਅਦਾਕਾਰਾ ਸ਼ਰੇਣੂ ਪਾਰਿਖ ਇਸ ਸ਼ੋਅ 'ਚ ਜਾਨਹਵੀ ਨਾਂ ਦਾ ਕਿਰਦਾਰ ਨਿਭਾਉਣ ਵਾਲੀ ਹੈ, ਜੋ ਕਿ ਇਕ ਅਨੋਖੀ ਨੂੰਹ ਦੇ ਕਿਰਦਾਰ 'ਚ ਨਜ਼ਰ ਆਵੇਗੀ। ਨਿੱਜੀ ਜ਼ਿੰਦਗੀ 'ਚ ਅਦਾਕਾਰਾ ਨੂੰ ਜਾਨਹਵੀ ਨਾਲ ਬੇਹੱਦ ਲਗਾਅ ਹੈ ਅਤੇ ਇਸ ਲਈ ਸ਼ਰੇਣੂ ਨੇ ਹੀ ਨਿਰਮਾਤਾਵਾਂ ਨੂੰ ਇਸ ਨਾਂ ਦਾ ਸੁਝਾਅ ਦਿੱਤਾ, ਜਿਸ ਨਾਲ ਉਹ ਤੁਰੰਤ ਸਹਿਮਤ ਹੋ ਗਏ। ਘਰੇਲੂ ਨੂੰਹ ਦੀਆਂ ਰੂੜੀਵਾਦੀਆਂ ਨੂੰ ਤੋੜਦੇ ਹੋਏ, ਜਾਨਹਵੀ ਇਸ ਸ਼ੋਅ 'ਚ ਖਲਨਾਇਕਾ ਦੀ ਭੂਮਿਕਾ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ। ਇਸ਼ਕਬਾਜ਼ 'ਚ ਆਪਣੀ ਅਦਾਕਾਰੀ ਨਾਲ ਤਹਿਲਕਾ ਮਚਾਉਣ ਤੋਂ ਬਾਅਦ, ਸ਼ਰੇਣੂ ਪਾਰਿਖ ਹੁਣ ਛੋਟੇ ਪਰਦੇ 'ਤੇ ਇਕ ਅਨੋਖੀ ਕਹਾਣੀ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ, ਜਿਥੇ ਸ਼ੋਅ ਦੀ ਮੁੱਖ ਨਾਇਕਾ ਦੀ ਵਿਲਨ ਹੈ।

ਹਾਲ ਹੀ 'ਚ ਰਿਲੀਜ਼ ਹੋਏ ਸ਼ੋਅ ਦੇ ਦਿਲਚਸਪ ਪ੍ਰੋਮੋ ਨੇ ਦਰਸ਼ਕਾਂ 'ਚ ਉਤਸੁਕਤਾ ਵਧਾ ਦਿੱਤੀ ਹੈ, ਜਿਸ 'ਚ ਜਾਨਹਵੀ ਇਕ ਆਦਰਸ਼ ਨੂੰਹ ਹੋਣ ਦਾ ਦਿਖਾਵਾ ਕਰਦੀ ਹੈ, ਜਦੋਂਕਿ ਉਹੀ ਆਪਣੇ ਸੁਹਰੇ ਪਰਿਵਾਰ ਖਿਲਾਫ ਸਾਜਿਸ਼ ਰਚਦੀ ਵੀ ਨਜ਼ਰ ਆ ਰਹੀ ਹੈ। ਸਟਾਰ ਪਲੰਸ 'ਤੇ 22 ਅਪ੍ਰੈਲ ਤੋਂ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਦਾ ਨਿਰਦੇਸ਼ਨ ਸੁਮਿਤ ਸੋਡਾਨੀ ਹੈ ਅਤੇ ਸੰਨੀ ਸਾਈਡ ਅੱਪ ਫਿਲਮਸ ਦੁਆਰਾ ਨਿਰਮਾਣਿਤ ਹੈ, ਜਿਸ 'ਚ ਸ਼ਰੇਣੂ ਪਾਰਿਖ ਤੇ ਜ਼ੈਨ ਇਮਾਮ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।

 


Tags: Shrenu ParikhEk Bhram Sarvagun SampannaGauri Kumari SharmaJahnaviSumit SodaniSunny Side Up FilmsZain ImamIshqbaaaz

Edited By

Sunita

Sunita is News Editor at Jagbani.