FacebookTwitterg+Mail

'ਏਕ ਭਰਮ ਸਰਵਗੁਣ ਸੰਪਨ' ਦੇ ਮੇਕਰਸ ਨੇ ਸ਼ੋਅ ਦਾ ਕੀਤਾ ਇਤਿਹਾਸਕ ਲਾਂਚ

ek bhram sarvagun sampanna
18 April, 2019 03:34:24 PM

ਮੁੰਬਈ(ਬਿਊਰੋ)— ਟੀ.ਵੀ. ਦੀ ਨੂੰਹ ਜਾਨਹਵੀ ਉਰਫ ਸ਼ਰੇਣੂ ਪਾਰਿਖ ਨੇ ਉਦੈਪੁਰ 'ਚ 1000 ਸਾਲ ਪੁਰਾਣੇ ਸਾਹ ਬਹੂ ਮੰਦਰ 'ਚ ਸਟਾਰ ਪਲੱਸ 'ਤੇ ਆਉਣ ਵਾਲੇ ਆਪਣੇ ਅਗਲੇ ਸ਼ੋਅ Ek Bhram Sarvagun Sampanna ਨੂੰ ਲਾਂਚ ਕਰ ਦਿੱਤਾ ਹੈ। ਅਦਾਕਾਰਾ ਰੂੜੀਵਾਦੀਆਂ ਨੂੰ ਤੋੜਦੇ ਹੋਏ ਇਕ ਅਜਿਹੀ ਨੂੰਹ ਨੂੰ ਪੇਸ਼ ਕਰਨ ਲਈ ਤਿਆਰ ਹੈ, ਜੋ ਕਿ ਆਗਿਆਕਾਰੀ ਅਤੇ ਪਿਆਰ ਕਰਨ ਵਾਲੀ ਨੂੰਹ ਵਰਗੀ ਨਹੀਂ ਹੈ।
Punjabi Bollywood Tadka
ਜਾਨਹਵੀ ਮਿੱਤਲ ਪਰਦੇ 'ਤੇ ਪਰੰਪਰਾਗਤ ਨੂੰਹ ਦੇ ਸਾਂਚੇ ਨੂੰ ਬਦਲਨ ਅਤੇ ਖਲਨਾਇਕ ਨੂੰਹ ਦੇ ਸਭ ਤੋਂ ਖਤਰਨਾਕ ਲੁੱਕ ਨੂੰ ਦਿਖਾਉਣ ਲਈ ਆ ਰਹੀ ਹੈ। ਹਾਲ ਹੀ 'ਚ ਰਿਲੀਜ਼ ਹੋਏ ਸ਼ੋਅ ਦੇ ਦਿਲਚਸਪ ਪ੍ਰੋਮੋ ਨੇ ਦਰਸ਼ਕਾਂ 'ਚ ਉਤਸੁਕਤਾ ਵਧਾ ਦਿੱਤੀ ਹੈ, ਜਿਸ 'ਚ ਜਾਨਹਵੀ ਇਕ ਆਦਰਸ਼ ਨੂੰਹ ਹੋਣ ਦਾ ਦਿਖਾਵਾ ਕਰਦੀ ਹੈ, ਜਦੋਂ ਕਿ ਉਹੀ ਆਪਣੇ ਸੁਹਰੇ ਪਰਿਵਾਰ ਖਿਲਾਫ ਸਾਜਿਸ਼ ਰਚਦੀ ਵੀ ਨਜ਼ਰ ਆਉਂਦੀ ਹੈ।
Punjabi Bollywood Tadka
ਸਟਾਰ ਪਲੱਸ 'ਤੇ 22 ਅਪ੍ਰੈਲ ਤੋਂ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਦਾ ਨਿਰਦੇਸ਼ਨ ਮੁਮਿਤ ਸੋਡਾਨੀ ਹੈ ਅਤੇ ਸੰਨੀ ਸਾਈਡ ਅੱਪ ਫਿਲਮਸ ਦੁਆਰਾ ਨਿਰਮਾਣਿਤ ਹੈ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7 ਵਜੇ ਪ੍ਰਸਾਰਿਤ ਹੋਣ ਵਾਲਾ Ek Bhram Sarvagun Sampanna ਸੱਸ-ਨੂੰਹ ਸੀਰੀਅਲਾਂ ਦੇ ਇਤਿਹਾਸ ਦੀ ਇਕ ਕ੍ਰਾਂਤੀਵਾਦੀ ਕਹਾਣੀ ਹੈ।


Tags: Ek Bhram Sarvagun SampannaShrenu ParikhZain ImamSaas Bahu TempleTV Celebs Punjabi Newsਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.