FacebookTwitterg+Mail

'ਏਕ ਭਰਮ...' ਦੀ ਜਾਨ੍ਹਵੀ ਨੇ ਲੋਕਾਂ ਕੋਲੋਂ ਮੰਗੇ ਅਜੀਬ ਸੁਝਾਅ (ਵੀਡੀਓ)

ek bhram sarvagun sampanna
20 April, 2019 09:01:22 PM

ਮੁੰਬਈ (ਬਿਊਰੋ)— ਸਟਾਰ ਪਲੱਸ 'ਤੇ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਸ਼ੋਅ 'ਏਕ ਭਰਮ- ਸਰਵ ਗੁਣ ਸੰਪਨ' 'ਚ ਇਕ ਆਦਰਸ਼ ਨੂੰਹ ਜਾਨ੍ਹਵੀ ਮਿੱਤਲ ਦੀ ਭੂਮਿਕਾ ਨਿਭਾਅ ਰਹੀ ਸ਼ਰੇਨੂ ਪਾਰਿਖ ਨੇ ਸੋਸ਼ਲ ਮੀਡੀਆ 'ਤੇ 'ਆਖਰੀ ਸਾਸ' ਨਾਂ ਦੀ ਦਿਲਚਸਪ ਮੁਹਿੰਮ ਸ਼ੁਰੂ ਕੀਤੀ ਹੈ। ਇਸ ਅਭਿਆਨ ਤਹਿਤ ਸ਼ੋਅ ਦੀ ਨਾਇਕਾ ਜਾਨ੍ਹਵੀ ਆਪਣੇ ਇੰਸਟਾਗ੍ਰਾਮ ਤੇ ਟਵਿਟਰ ਹੈਂਡਲ ਰਾਹੀਂ ਲੋਕਾਂ ਤੋਂ ਆਪਣੀ ਸੱਸ ਨੂੰ ਪ੍ਰੇਸ਼ਾਨ ਕਰਨ ਦੇ ਸੁਝਾਅ ਮੰਗ ਰਹੀ ਹੈ, ਜੋ ਸੱਸ ਤੇ ਨੂੰਹ ਦੇ ਕੌੜੇ-ਮਿੱਠੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਹੈ।

ਸ਼ਰੇਨੂ ਨੇ ਆਪਣੇ ਇੰਸਟਾਗ੍ਰਾਮ ਤੇ ਟਵਿਟਰ ਹੈਂਡਲ ਰਾਹੀਂ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਕਿਹਾ ਕਿ ਉਹ ਸੋਮਵਾਰ ਤੋਂ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਆਦਰਸ਼ ਨੂੰਹ ਦੀ ਭੂਮਿਕਾ ਦਾ ਮਜ਼ੇਦਾਰ ਟਵਿਸਟ ਦੇਣਾ ਚਾਹੁੰਦੀ ਹੈ। ਲੋਕਾਂ ਤੋਂ ਸੁਝਾਵਾਂ ਦੀ ਮੰਗ ਕਰਦੀ ਸ਼ਰੇਨੂ ਨੇ ਵੀਡੀਓ ਪੋਸਟ ਕਰਦਿਆ ਲਿਖਿਆ, 'Guys lets have some fun and get our thinking hats on with some innovative ideas for Janhvi and her Saas with #AakhriSaas and let’s get going'

ਇਸ ਤੋਂ ਪਹਿਲਾਂ ਵੀ ਸ਼ਰੇਨੂ ਨੇ ਆਪਣੇ ਆਉਣ ਵਾਲੇ ਨਵੇਂ ਸ਼ੋਅ ਦਾ ਪ੍ਰੋਮੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜਿਸ 'ਚ ਉਸ ਦੇ ਵੱਖ-ਵੱਖ ਹੈਰਾਨੀਜਨਕ ਕਿਰਦਾਰ ਸਨ ਕਿਉਂਕਿ ਲੋਕ ਉਸ ਨੂੰ ਅਜੇ ਤੱਕ ਆਦਰਸ਼ ਨੂੰਹ ਦੇ ਕਿਰਦਾਰ 'ਚ ਹੀ ਦੇਖਦੇ ਆਏ ਹਨ। ਹਾਲਾਂਕਿ ਸ਼ੋਅ ਦੇ ਪ੍ਰੋਡਿਊਸਰਾਂ ਨੇ ਬਾਕੀ ਕਲਾਕਾਰਾਂ ਬਾਰੇ ਜਾਣਕਾਰੀ ਗੁਪਤ ਰੱਖੀ ਹੈ ਪਰ ਇਸ ਮੁਹਿੰਮ ਤੇ ਪ੍ਰੋਮੋਜ਼ ਰਾਹੀਂ ਦਰਸ਼ਕਾਂ 'ਚ ਉਤਸ਼ਾਹ ਪੈਦਾ ਕਰ ਦਿੱਤਾ ਹੈ।


Tags: Ek Bhram Sarvagun SampannaShrenu ParikhStar Plus

Edited By

Lakhan

Lakhan is News Editor at Jagbani.