FacebookTwitterg+Mail

24 ਸਾਲ ਬਾਅਦ ਆਪਣੇ ਹੀ ਗੀਤ ਨੂੰ ਰੀਕ੍ਰਿਏਟ ਕਰਨ ਲਈ ਉਤਸ਼ਾਹਿਤ ਹਨ ਅਨਿਲ ਕਪੂਰ

ek ladki ko dekha
05 January, 2019 02:03:19 PM

ਮੁੰਬਈ (ਬਿਊਰੋ)— ਸਾਲ 1942 'ਚ ਰਿਲੀਜ਼ ਹੋਈ ਅਨਿਲ ਕਪੂਰ ਤੇ ਮਨੀਸ਼ਾ ਕੋਇਰਾਲਾ ਅਭਿਨੈ ਫਿਲਮ '1942 : ਏ ਲਵ ਸਟੋਰ' ਦੇ ਗੀਤ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਨੂੰ ਜਲਦ ਹੀ ਰਿਲੀਜ਼ ਹੋਣ ਵਾਲੀ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 'ਚ 24 ਸਾਲਾਂ ਬਾਅਦ ਫਿਰ ਤੋਂ ਰੀਕ੍ਰਿਏਟ ਕੀਤਾ ਗਿਆ ਹੈ। ਫਿਲਮ ਜੁੜੇ ਇਕ ਸੂਤਰ ਦੇ ਮੁਤਾਬਕ, ''ਅਨਿਲ ਕਪੂਰ ਜੋ ਕਿ ਫਿਲਮ 'ਚ ਸੋਨਮ ਕਪੂਰ ਦੇ ਪਿਤਾ ਦਾ ਕਿਰਦਾਰ ਨਿਭਾ ਰਹੇ ਹਨ। ਉਹ ਇਕ ਵਾਰ ਫਿਰ ਤੋਂ 24 ਸਾਲ ਬਾਅਦ ਮੌਜੂਦਾ ਫਿਲਮ 'ਚ ਉਸੇ ਗੀਤ ਨੂੰ ਫਿਰ ਤੋਂ ਰੀਕ੍ਰਿਏਟ ਕਰਨ ਲਈ ਬੇਹੱਦ ਉਤਸ਼ਾਹਿਤ ਹਨ। ਇਹ ਗੀਤ ਅਭਿਨੇਤਾ ਦੇ ਬੇਹੱਦ ਕਰੀਬ ਹੈ ਅਤੇ ਉਸ ਦੇ ਪਸੰਦੀਦਾ ਗੀਤਾਂ 'ਚੋਂ ਇਕ ਹੈ। ਫਿਲਮ ਦੇ ਨਿਰਮਾਤਾ ਅਨਿਲ ਕਪੂਰ ਨਾਲ 8 ਜਨਵਰੀ ਨੂੰ ਇਹ ਗੀਤ ਲਾਂਚ ਕਰਨਗੇ।''

Punjabi Bollywood Tadka
ਅਨਿਲ ਕਪੂਰ ਉਨ੍ਹਾਂ ਮਹਾਨ ਹਸਤੀਆਂ 'ਚੋਂ ਇਕ ਹੈ, ਜਿਨ੍ਹਾਂ ਨੇ ਆਪਣੀ ਹੀ ਫਿਲਮ ਦੇ ਗੀਤ ਨੂੰ ਇਕ ਵਾਰ ਫਿਰ ਵੱਡੇ ਪਰਦੇ 'ਤੇ ਰੀਕ੍ਰਿਏਟ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਅਨਿਲ ਕਪੂਰ ਨੇ ਫਿਲਮ 'ਫੰਨੇ ਖਾਨ' 'ਚ ਗੀਤ 'ਬਦਨ ਪੇ ਸਿਤਾਰੇ' ਨੂੰ ਰੀਕ੍ਰਿਏਟ ਕੀਤਾ ਸੀ, ਜਿਸ ਨੂੰ ਮੂਲ ਰੂਪ ਨਾਲ ਡਾਂਸਿੰਗ ਸੈਂਸੇਸ਼ਨ ਸ਼ਮੀ ਕਪੂਰ 'ਤੇ ਫਿਲਮਾਇਆ ਗਿਆ ਹੈ। 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੇ ਟਰੇਲਰ 'ਚ ਇਸ ਗੀਤ ਦੀ ਝਲਕ ਦੇਖਣ ਨੂੰ ਮਿਲੀ ਸੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ।

Punjabi Bollywood Tadka
ਦੱਸ ਦਈਏ ਕਿ ਪ੍ਰਸ਼ੰਸਕਾਂ ਦੇ ਦਿਲਾਂ 'ਚ ਬੀਤੇ ਜ਼ਮਾਨੇ ਦੀਆਂ ਯਾਦਾਂ ਇਕ ਵਾਰ ਫਿਰ ਤੋਂ ਤਾਜਾ ਹੋ ਗਈਆਂ ਸਨ। ਸ਼ੈਲੀ ਚੋਪੜਾ ਦੁਆਰਾ ਨਿਰਦੇਸ਼ਿਤ ਇਹ ਫਿਲਮ ਅਗਲੇ ਸਾਲ 1 ਫਰਵਰੀ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Ek Ladki Ko Dekha Sonam Kapoor Anil Kapoor Fox Star Studios Vidhu Vinod Chopra Rajkumar Hirani

Edited By

Sunita

Sunita is News Editor at Jagbani.