FacebookTwitterg+Mail

ਪਿਓ-ਧੀ ਅਨਿਲ ਤੇ ਸੋਨਮ ਕਪੂਰ ਨੇ ਇਸ ਕਾਰਨ ਚੁਣੀ ਫਿਲਮ 'ਏਕ ਲੜਕੀ...'

ek ladki ko dekha toh aisa laga
19 January, 2019 07:12:59 PM

ਮੁੰਬਈ (ਬਿਊਰੋ)— ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਨਾਲ ਪਿਓ-ਧੀ ਦੀ ਜੋੜੀ (ਅਨਿਲ ਕਪੂਰ-ਸੋਨਮ ਕਪੂਰ) ਪਹਿਲੀ ਵਾਰ ਇਕੱਠੀ ਵੱਡੇ ਪਰਦੇ 'ਤੇ ਨਜ਼ਰ ਆਏਗੀ। ਫਿਲਮ ਦੀ ਅਸਾਧਾਰਨ ਤੇ ਅਨੋਖੀ ਸਕ੍ਰਿਪਟ ਨੇ ਇਸ ਜੋੜੀ ਨੂੰ ਇਕੱਠਿਆਂ ਲਿਆਉਣ 'ਚ ਵੱਡੀ ਭੂਮਿਕਾ ਨਿਭਾਈ ਹੈ। ਫਿਲਮ ਦੀ ਮੁੱਖ ਜੜ੍ਹ ਅਜਿਹੇ ਸਮਾਜਿਕ ਮੁੱਦੇ 'ਤੇ ਆਧਾਰਿਤ ਹੈ, ਜਿਸ ਨੂੰ ਦੱਸਣ ਦੀ ਜ਼ਰੂਰਤ ਹੈ ਤੇ ਨਾਲ ਹੀ ਪਿਓ-ਧੀ ਵਿਚਾਲੇ ਨਜ਼ਰ ਆਉਣ ਵਾਲੀ ਬਾਂਡਿੰਗ ਸਭ ਤੋਂ ਵੱਡਾ ਕਾਰਨ ਸੀ, ਜਿਸ ਨੇ ਅਨਿਲ ਕਪੂਰ ਤੇ ਸੋਨਮ ਕਪੂਰ ਨੂੰ ਫਿਲਮ 'ਏਕ ਲੜਕੀ ਕੋ ਦੇਖੋ ਤੋ ਐਸਾ ਲਗਾ' ਵੱਲ ਆਕਰਸ਼ਿਤ ਕੀਤਾ ਸੀ।

'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਕਹਾਣੀ ਭਾਰਤ 'ਚ ਅਨੋਖੀ ਗੱਲਬਾਤ ਨੂੰ ਅੱਗੇ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਦੀ ਅਗਵਾਈ ਗੈਰ ਦਿਲਚਸਪ ਰਹੀ ਹੈ ਤੇ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਨਾਲ ਇਹ ਇਕ ਮਹਾਨ ਧਾਰਨਾ ਤੇ ਸਬਕ ਹੋਵੇਗਾ, ਜੋ ਹਰ ਮਾਤਾ-ਪਿਤਾ ਨਾਲ ਸਾਂਝਾ ਕੀਤਾ ਜਾਵੇਗਾ। ਰੂੜੀਵਾਦੀ ਸੋਚ ਦਾ ਸ਼ਿਕਾਰ ਸਮਲਿੰਗੀ ਚਰਿੱਤਰਾਂ ਨੂੰ ਪਰਦੇ 'ਤੇ ਦਿਖਾਏ ਜਾਣ ਨੂੰ ਲੈ ਕੇ ਫਿਲਰਸ ਦੇ ਰੂਪ 'ਚ ਇਸਤੇਮਾਲ ਕੀਤੇ ਜਾਣ ਤਕ, ਇਕ ਸਮਲਿੰਗੀ ਵਿਅਕਤੀ ਦੀ ਪਛਾਣ ਭਾਰਤੀ ਫਿਲਮ ਇੰਡਸਟਰੀ 'ਚ ਕਈ ਗੁਣਾ ਵੱਧ ਗਈ ਹੈ ਤੇ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਮੁੱਖ ਕਹਾਣੀ 'ਚ ਇਕ ਟਵਿਸਟ ਨਾਲ ਇਸ ਸਟੀਰੀਓਟਾਈਪ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਕੁਝ ਦਿਨ ਪਹਿਲਾਂ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੇ ਨਿਰਮਾਤਾਵਾਂ ਨੇ ਫਿਲਮ ਦਾ ਟਾਈਟਲ ਟਰੈਕ ਤੇ ਇਕ ਪੰਜਾਬੀ ਵੈਡਿੰਗ ਗੀਤ 'ਇਸ਼ਕ ਮੀਠਾ' ਰਿਲੀਜ਼ ਕੀਤਾ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਟਾਈਟਲ ਟਰੈਕ ਮੂਲ ਰੂਪ ਨਾਲ ਅਨਿਲ ਕਪੂਰ ਤੇ ਮਨੀਸ਼ਾ ਕੋਇਰਾਲਾ 'ਤੇ ਫਿਲਮਾਇਆ ਗਿਆ ਫਿਲਮ '1942 : ਏ ਲਵ ਸਟੋਰੀ' ਦਾ ਇਕ ਰੀਕ੍ਰਿਏਟਿਡ ਵਰਜ਼ਨ ਹੈ, ਜਿਸ ਨੇ 90 ਦੇ ਦਹਾਕੇ 'ਚ ਭਾਰਤ 'ਤੇ ਰਾਜ ਕੀਤਾ ਸੀ ਤੇ 'ਇਸ਼ਕ ਮੀਠਾ' ਸੀਜ਼ਨ ਲਈ ਇਕ ਪਰਫੈਕਟ ਵੈਡਿੰਗ ਗੀਤ ਹੈ। ਫਾਕਸ ਸਟਾਰ ਸਟੂਡੀਓ ਵਲੋਂ ਪੇਸ਼ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਵਿਧੂ ਵਿਨੋਦ ਚੋਪੜਾ ਤੇ ਰਾਜਕੁਮਾਰ ਹਿਰਾਨੀ ਵਲੋਂ ਨਿਰਮਿਤ ਹੈ। ਸ਼ੈਲੀ ਚੋਪੜਾ ਵਲੋਂ ਨਿਰਦੇਸ਼ਿਤ ਇਹ ਫਿਲਮ 1 ਫਰਵਰੀ, 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Anil Kapoor Sonam Kapoor Ek Ladki Ko Dekha Toh Aisa Laga Bollywood Movie

Edited By

Rahul Singh

Rahul Singh is News Editor at Jagbani.