ਨਵੀਂ ਦਿੱਲੀ (ਬਿਊਰੋ) — ਸ਼ੈਲੀ ਚੋਪੜਾ ਧਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਮੁੰਬਈ 'ਚ ਬੁੱਧਵਾਰ ਰਾਤ ਖਾਸ ਸਕ੍ਰੀਨਿੰਗ ਰੱਖੀ ਗਈ। ਸਕ੍ਰੀਨਿੰਗ 'ਚ ਅਰਜੁਨ ਕਪੂਰ ਤੋਂ ਲੈ ਕੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

ਸੋਨਮ ਕਪੂਰ ਨੇ ਇਸ ਦੌਰਾਨ ਮਲਟੀ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ। ਇਸ ਤੋਂ ਇਲਾਵਾ ਅਰਬਾਜ਼ ਖਾਨ ਆਪਣੀ ਪ੍ਰੇਮਿਕਾ ਨਾਲ ਬਲੈਕ ਲੁੱਕ 'ਚ ਪਹੁੰਚੇ। ਉਨ੍ਹਾਂ ਦਾ ਇਹ ਲੁੱਕ ਕਾਫੀ ਗ੍ਰੇਸਫੁੱਲ ਸੀ।

ਨਿਊਡ ਮੇਕਅੱਪ 'ਚ ਅਰਜੁਨ ਦੀ ਪ੍ਰੇਮਿਕਾ ਕਾਫੀ ਖੂਬਸੂਰਤ ਲੱਗ ਰਹੀ ਸੀ। ਇਨ੍ਹਾਂ ਤੋਂ ਇਲਾਵਾ ਅਨਿਲ ਕਪੂਰ, ਜਾਹਨਵੀ ਕਪੂਰ, ਅਕਸ਼ੈ ਕੁਮਾਰ, ਟਵਿੰਕਲ ਖੰਨਾ, ਸਵਰਾ ਭਾਸਕਰ, ਕ੍ਰਿਤੀ ਸੇਨਨ ਸਮੇਤ ਹੋਰ ਸਿਤਾਰੇ ਵੀ ਪਹੁੰਚੇ ਸਨ।

ਸੋਨਮ ਕਪੂਰ, ਅਨਿਲ ਕਪੂਰ, ਰਾਜਕੁਮਾਰ ਰਾਵ ਸਟਾਰਰ ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ।

ਫਿਲਮ ਦੇ ਬਾਕਸ ਆਫਿਸ 'ਤੇ ਪਹਿਲੇ ਦਿਨ ਕਮਾਈ ਦਾ ਅੰਦਾਜ਼ਾ 2 ਤੋਂ 3 ਕਰੋੜ ਦੇ ਵਿਚਕਾਰ ਲਗਾਇਆ ਜਾ ਰਿਹਾ ਹੈ।

ਫਿਲਮ ਟ੍ਰੇਡ ਐਨਾਲਿਸਟ ਦਾ ਕਹਿਣਾ ਹੈ ਕਿ ਫਿਲਮ ਦੇ ਹਫਤੇ ਦਾ ਕੁਲੈਕਸ਼ਨ ਫੈਨਜ਼ ਦੇ ਰਿਐਕਸ਼ਨ 'ਤੇ ਤੈਅ ਹੋਵੇਗਾ।

ਕਹਾਣੀ ਇਕ ਮਸਾਲਾ ਮੂਵੀ ਤੋਂ ਵੱਖਰੀ ਹੈ, ਅਜਿਹੇ 'ਚ ਪਹਿਲੇ ਦਿਨ ਇਸ ਨੂੰ ਜ਼ਬਦਸਤ ਓਪਨਿੰਗ ਮਿਲਣ ਦੀ ਗੁੰਜਾਇਸ਼ ਘੱਟ ਹੀ ਹੈ।

ਰਿਪੋਰਟ ਮੁਤਾਬਕ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਪੂਰੇ ਬਜਟ ਦੀ ਅੱਧੀ ਲਾਗਤ ਕੱਢ ਲਈ ਹੈ। 35 ਤੋਂ 40 ਕਰੋੜ ਦੇ ਬਜਟ 'ਚ ਬਣੀ ਇਸ ਫਿਲਮ ਦੇ ਸੈਟੇਲਾਈਟ ਰਾਈਟ ਅਤੇ ਦੂਜੇ ਰਾਈਟਸ 15 ਤੋਂ 20 ਕਰੋੜ 'ਚ ਬਿਕੇ ਹਨ।

ਅਜਿਹੇ 'ਚ ਫਿਲਮ ਨੂੰ ਸ਼ਾਨਦਾਰ ਓਪਨਿੰਗ ਰਿਲੀਜ਼ ਤੋਂ ਪਹਿਲਾਂ ਹੀ ਮਿਲ ਗਈ ਹੈ। ਫਿਲਮ ਨੂੰ ਦੇਸ਼ 'ਚ 800-900 ਸਕ੍ਰੀਨਸ ਮਿਲੀਆਂ ਹਨ।





