FacebookTwitterg+Mail

ਸੋਨਮ ਨੇ ਸ਼ੇਅਰ ਕੀਤਾ ਪਿਤਾ ਅਨਿਲ ਕਪੂਰ ਤੇ ਜੂਹੀ ਚਾਵਲਾ ਦੀ ਸਾਲਾਂ ਪੁਰਾਣੀ ਤਸਵੀਰ

ek ladki ko dekha toh aisa laga
19 July, 2018 04:16:04 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਆਪਣੇ ਪਾਪਾ ਅਨਿਲ ਕਪੂਰ ਤੇ ਅਦਾਕਾਰ ਜੂਹੀ ਚਾਵਲਾ ਇਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। 90 ਦੇ ਦਹਾਕੇ ਦੀ ਇਹ ਕਾਫੀ ਮਸ਼ਹੂਰ ਤਸਵੀਰ ਹੈ। ਸੋਨਮ ਜਲਦ ਹੀ ਆਪਣੇ ਪਿਤਾ ਤੇ ਜੂਹੀ ਚਾਵਲਾ ਨਾਲ ਇਕ ਫਿਲਮ 'ਚ ਨਜ਼ਰ ਆਉਣ ਵਾਲੀ ਹੈ, ਜਿਸ ਦਾ ਪੋਸਟਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤਸਵੀਰ ਨੂੰ ਅਨਿਲ ਤੇ ਜੂਹੀ ਨੇ ਇਕ ਮੈਗਜ਼ੀਨ ਫੋਟੋਸ਼ੂਟ ਦੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਸੋਨਮ ਨੇ ਲਿਖਿਆ, ''ਇਕ ਨੂੰ ਕਹਿੰਦੇ ਹੈ 90 ਦੇ ਦਹਾਕੇ ਦਾ ਗਲੈਮਰ! ਮੈਨੂੰ ਡੈਡੀ ਦਾ ਹੇਅਰਸਟਾਈਲ ਕਾਫੀ ਪਸੰਦ ਆਇਆ।'' ਤੁਹਾਨੂੰ ਦੋਵਾਂ ਨੂੰ ਕਈ ਸਾਲਾਂ ਬਾਅਦ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦੇਖਣਾ ਕਾਫੀ ਦਿਲਚਸਪ ਹੋਵੇਗਾ। ਤੁਹਾਡੀ ਜੋੜੀ ਦੇਖਣ ਨੂੰ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


ਦੱਸਣਯੋਗ ਹੈ ਕਿ ਹਾਲ ਹੀ 'ਚ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ 'ਚ ਪੰਜਾਬ ਦੀਆਂ ਹਵੇਲੀਆਂ ਅਤੇ ਸਰ੍ਹੋਂ ਦੇ ਖੇਤ ਦਿਖਾਏ ਗਏ ਹਨ। ਇਸ ਫਿਲਮ ਦੀ ਕਹਾਣੀ ਪੰਜਾਬ 'ਤੇ ਆਧਾਰਿਤ ਹੈ, ਜਿਸ 'ਚ ਸੋਨਮ ਅਤੇ ਰਾਜਕੁਮਾਰ ਦੀ ਲਵ ਸਟੋਰੀ ਦਿਖਾਈ ਗਈ ਹੈ। ਸੋਨਮ ਕਪੂਰ ਇਸ ਫਿਲਮ 'ਚ ਸਵੀਟੀ ਚੌਧਰੀ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ 'ਚ ਅਨਿਲ ਕਪੂਰ ਸੋਨਮ ਦੇ ਪਿਤਾ ਤੇ ਰਾਜਕੁਮਾਰ ਰਾਓ ਸੋਨਮ ਦੇ ਲਵਰ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਸੋਨਮ ਦੇ ਵਿਆਹ ਤੋਂ ਬਾਅਦ ਇਹ ਉਸ ਦੀ ਤੀਜੀ ਫਿਲਮ ਹੈ। ਸੋਨਮ 'ਸੰਜੂ' ਫਿਲਮ 'ਚ ਵੀ ਨਜ਼ਰ ਆਵੇਗੀ। 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦਾ ਡਾਇਰੈਕਸ਼ਨ ਵੀ ਰਾਜਕੁਮਾਰ ਹਿਰਾਨੀ ਨੇ ਹੀ ਕੀਤਾ ਹੈ ਜਦੋਂ ਕਿ ਇਸ ਨੂੰ ਪ੍ਰੋਡਿਊਸ ਵਿਨੋਦ ਚੋਪੜਾ ਨੇ ਕੀਤਾ ਹੈ। 

 


Tags: Ek Ladki Ko Dekha Toh Aisa LagaAnil KapoorJuhi ChawlaSonam KapoorRajkummar RaoBollywood Celebrity

Edited By

Sunita

Sunita is News Editor at Jagbani.