FacebookTwitterg+Mail

ਸਲਮਾਨ ਦੇ ਸਭ ਤੋਂ ਖਾਸ ਸੂਰਜ ਬੜਜਾਤਿਆ ਦੇ ਸ਼ੋਅ ਨੂੰ ਕਲਰਜ਼ ਨੇ ਅਚਾਨਕ ਕੀਤਾ ਬੰਦ

ek shringaar swabhimaan off air
28 September, 2017 12:50:29 PM

ਮੁੰਬਈ (ਬਿਊਰੋ)— ਕਲਰਜ਼ 'ਤੇ ਰਾਤ 9.30 ਵਜੇ ਟੈਲੀਕਾਸਟ ਕੀਤੇ ਜਾਣ ਵਾਲੇ ਲੋਕਪ੍ਰਿਯ ਸ਼ੋਅ 'ਏਕ ਸ਼ਿੰਗਾਰ- ਸਵਾਭਿਮਾਨ' ਦੇ ਪ੍ਰਸ਼ੰਸਕਾਂ ਲਈ ਇਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਅਚਾਨਕ ਲਏ ਗਏ ਇਕ ਵੱਡੇ ਫੈਸਲੇ ਮੁਤਾਬਕ ਹੁਣ ਇਸ ਸ਼ੋਅ ਨੂੰ ਬੰਦ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਹ ਸ਼ੋਅ ਅੱਜ ਆਖਰੀ ਵਾਰ ਟੈਲੀਕਾਸਟ ਕੀਤਾ ਜਾਵੇਗਾ ਭਾਵ ਇਸ ਦਾ ਆਖਰੀ ਐਪੀਸੋਡ ਅੱਜ ਟੈਲੀਕਾਸਟ ਹੋਵੇਗਾ। ਜਾਣਕਾਰੀ ਮੁਤਾਬਕ ਮਸ਼ਹੂਰ ਫਿਲਮਕਾਰ ਅਤੇ ਸਲਮਾਨ ਖਾਨ ਦੇ ਸਾਰਿਆ ਤੋਂ ਖਾਸ ਦੋਸਤ ਸੂਰਜ ਬੜਜਾਤਿਆ ਦੇ ਪ੍ਰੋਡਕਸ਼ਨ ਹਾਊਸ ਰਾਜਸ਼੍ਰੀ ਪ੍ਰੋਡਕਸ਼ਨ ਹੇਠ ਬਣਨ ਵਾਲਾ ਇਹ ਸ਼ੋਅ ਕਾਫੀ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ ਅਤੇ ਇਹ ਖਬਰ ਨਿਸ਼ਚਿਤ ਰੂਪ ਨਾਲ ਪ੍ਰੋਡਕਸ਼ਨ ਹਾਊਸ ਅਤੇ ਸ਼ੋਅ 'ਚ ਕੰਮ ਕਰ ਰਹੇ ਐਕਟਰਜ਼ ਲਈ ਇਕ ਸ਼ਾਕਿੰਗ ਨਿਊਜ਼ ਹੈ।

Punjabi Bollywood Tadka

ਸੀਰੀਅਲ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਰਾਤ 'ਚ ਅਚਾਨਕ ਚੈਨਲ ਨੇ ਇਸ ਫੈਸਲੇ ਦੇ ਬਾਰੇ 'ਚ ਪ੍ਰੋਡਕਸ਼ਨ ਹਾਊਸ ਨੂੰ ਦੱਸਿਆ। ਰੇਟਿੰਗ ਅਤੇ ਕੰਟੈਂਟ ਮੁਤਾਬਕ ਅਸੀਂ ਬਹੁਤ ਚੰਗਾ ਕਰ ਰਹੇ ਹਾਂ ਅਤੇ ਚੈਨਲ ਦੇ ਇਸ ਫੈਸਲੇ ਨਾਲ ਸਾਰੇ ਹੈਰਾਨ ਹੈ। ਅਸੀਂ ਇਸ ਸ਼ੁੱਕਰਵਾਰ ਨੂੰ ਆਖਿਰੀ ਐਪੀਸੋਡ ਪ੍ਰਸਾਰਿਤ ਕਰਾਂਗੇ। ਟੀਮ ਦੇ ਨਾਲ-ਨਾਲ ਸਾਨੂੰ ਯਕੀਨ ਹੈ ਕਿ ਸ਼ੋਅ ਦੇ ਪ੍ਰਸ਼ੰਸਕ ਲਈ ਇਹ ਖਬਰ ਦੁਖੀ ਕਰਨ ਵਾਲੀ ਹੈ। ਸਾਨੂੰ ਇਹ ਸਮਝ ਨਹੀਂ ਆ ਰਹੀ ਹੈ ਕਿ ਇਸ ਤਰ੍ਹਾਂ ਦਾ ਕਠੋਰ ਫੈਸਲਾ ਕਿਉਂ ਲਿਆ ਗਿਆ?'' ਸੂਰਜ ਬੜਜਾਤਿਆ ਨੇ ਇਸ ਸੀਰੀਅਲ ਨੂੰ ਪਿਛਲੇ ਸਾਲ ਦਸੰਬਰ 'ਚ ਲਾਂਚ ਕੀਤਾ ਸੀ।

Punjabi Bollywood Tadka

ਇਸ ਸ਼ੋਅ 'ਚ ਦੋ ਭੈਣਾਂ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ, ਜੋ ਆਪਣੇ ਤਰੀਕੇ ਨਾਲ ਆਪਣੇ-ਆਪਣੇ ਅਧਿਕਾਰਾਂ ਲਈ ਲੜਦੀ ਹੈ। ਇਨ੍ਹਾਂ ਦੀ ਕਹਾਣੀਆਂ ਪ੍ਰਸ਼ੰਸਕਾਂ ਨੇ ਬੇਹੱਦ ਪਿਆਰ ਦਿੱਤਾ ਸੀ। ਇਸ ਸ਼ੋਅ 'ਚ ਸੰਗੀਤਾ ਚੌਹਾਨ, ਅੰਕਿਤਾ ਸ਼ਰਮਾ, ਸਾਹਿਲ ਉੱਪਲ ਅਤੇ ਸਮ੍ਰਧ ਬਾਵਾ ਵਰਗੇ ਟੀ. ਵੀ. ਸਟਾਰਜ਼ ਨੇ ਆਪਣੀ ਐਕਟਿੰਗ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਸੀ। ਖਾਸ ਕਰ ਕੇ ਸ਼ੋਅ ਦੇ ਨੌਜਵਾਨ ਐਕਟਰਜ਼ ਦੇ ਲਈ ਦਰਸ਼ਕਾਂ 'ਚ ਭਾਰੀ ਕ੍ਰੇਜ਼ ਗਿਆ। ਸ਼ੋਅ ਨੇ ਹਾਲ ਹੀ 'ਚ ਆਪਣੇ 200 ਐਪੀਸੋਡਜ਼ ਨੂੰ ਇਕ ਸ਼ਾਨਦਾਰ ਤਰੀਕੇ ਨਾਲ ਪੂਰੇ ਕੀਤੇ ਸਨ।

Punjabi Bollywood Tadka


Tags: Ek shringaar swabhimaanOff airSalman khan Ankitta SharmaTv celebrityਕਲਰਜ਼