ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਇਰਫਾਨ ਖਾਨ ਤੇ ਅਦਾਕਾਰਾ ਕਰੀਨਾ ਕਪੂਰ ਦੀ ਅਪਕਮਿੰਗ ਫਿਲਮ ‘ਅੰਗਰੇਜ਼ੀ ਮੀਡੀਅਮ’ ਦਾ ਗੀਤ ‘ਏਕ ਜ਼ਿੰਦਗੀ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿਚ ਤਨਿਸ਼ਕਾ ਸੰਘਵੀ ਨੇ ਆਵਾਜ਼ ਦਿੱਤੀ ਹੈ ਅਤੇ ਸਚਿਨ ਜਿਗਰ ਨੇ ਇਸ ਨੂੰ ਕੰਪੋਜ਼ ਕੀਤਾ ਹੈ। ‘ਏਕ ਜ਼ਿੰਦਗੀ‘ ਗੀਤ ਕਾਫੀ ਇਮੋਸ਼ਨਲ ਗੀਤ ਹੈ। ਇਸ ਗੀਤ ਵਿਚ ਇਰਫਾਨ ਖਾਨ ਤੇ ਉਨ੍ਹਾਂ ਦੀ ਧੀ ਬਣੀ ਰਾਧਿਕਾ ਮਦਨ ਦੇ ਵਿਚਕਾਰ ਦੀ ਬਾਂਡਿੰਗ ਨੂੰ ਦਿਖਾਇਆ ਗਿਆ ।
ਇਸ ਗੀਤ ਵਿਚ ਇਕ ਪਾਸੇ ਜਿੱਥੇ ਮੌਜ਼ ਮਸਤੀਆਂ ਹਨ ਤਾਂ ਉਥੇ ਹੀ ਦੂਜੇ ਪਾਸੇ ਪਿਤਾ ਤੇ ਧੀ ਦੀ ਵਿਚਕਾਰ ਇਮੋਸ਼ਲ ਰਿਸ਼ਤੇ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦਿਖਾਇਆ ਗਿਆ ਹੈ। ਹਾਲ ਹੀ ਵਿਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ 20 ਮਾਰਚ 2020 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।