ਮੁੰਬਈ(ਬਿਊਰੋ)— ਗੂਗਲ ਇੰਡੀਆ ਨੇ ਇਸ ਸਾਲ ਦੀ ਆਪਣੀ ਟਾਪ ਟਰੈਂਡਿੰਗ ਸੂਚੀ ਜਾਰੀ ਕਰ ਦਿੱਤੀ ਹੈ ਅਤੇ ਇਸ ਸੂਚੀ 'ਚ ਏਕਤਾ ਕਪੂਰ ਦੇ ਬਾਰੇ 'ਚ ਇਕ ਦਿਲਚਸਪ ਸਚਾਈ ਸਾਹਮਣੇ ਆਈ ਹੈ। ਜਦੋਂ ਗੂਗਲ 'ਤੇ ਏਕਤਾ ਬਾਰੇ ਸਰਚ ਕੀਤਾ ਗਿਆ ਤਾਂ ਸਰਚ ਇੰਜਨ 'ਚ ਏਕਤਾ ਕਪੂਰ ਦਾ ਨਾਮ ਭਾਰਤੀ ਕੰਟੈਂਟ ਦੀ ਕੁਈਨ ਦੇ ਰੂਪ 'ਚ ਦਰਸਾਇਆ ਗਿਆ। ਇਕ ਮਹਿਲਾ ਦੇ ਰੂਪ 'ਚ ਮਨੋਰੰਜਨ ਦੀ ਦੁਨੀਆ 'ਚ ਕਦਮ ਰੱਖਣ ਤੋਂ ਬਾਅਦ, ਲੀਡਿੰਗ ਮਹਿਲਾ ਨਿਰਮਾਤਾ ਹੁਣ ਭਾਰਤ ਦੀ ਸਭ ਤੋਂ ਪ੍ਰਸਿੱਧ ਕੰਟੈਂਟ ਪ੍ਰੋਡਿਊਸਰ ਦੇ ਰੂਪ 'ਚ ਮਨੋਰੰਜਨ ਦੇ ਵੱਖ-ਵੱਖ ਮਾਧਿਅਮਾਂ 'ਤੇ ਰਾਜ ਕਰ ਰਹੀ ਹੈ ਅਤੇ ਗੂਗਲ ਨੇ ਵੀ ਇਸ ਗੱਲ 'ਤੇ ਪੂਰੀ ਤਰ੍ਹਾਂ ਸਹਿਮਤੀ ਜਤਾਉਂਦੇ ਹੋਏ ਏਕਤਾ ਕਪੂਰ ਨੂੰ ਕੰਟੈਂਟ ਕੁਵੀਨ ਦੇ ਨਾਮ ਨਾਲ ਹਵਾਲਾ ਕੀਤਾ ਹੈ।
ALTBalaji ਨਾਲ ਇਕ ਡਿਜੀਟਲ ਕ੍ਰਾਂਤੀ ਦਾ ਨਿਰਮਾਣ ਕਰਦੇ ਹੋਏ ਨਿਰਮਾਤਾ ਆਪਣੇ ਨਵੀਨਤਮ ਡੋਮੇਨ ਰਾਹੀਂ ਆਨਲਾਈਨ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਏਕਤਾ ਦੇ ਖੁਦ ਦਾ ਨਵੀਨਤਮ ਡੋਮੇਨ ਡਿਜੀਟਲ ਪਲੇਟਫਾਰਮ ਹੈ, ਜਿੱਥੇ ਖਾਸ ਕੰਟੈਂਟ ਨਾਲ ਏਕਤਾ ਆਨਲਾਈਨ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਉਨ੍ਹਾਂ ਦੀ ਆਪਣੀ ਡਿਜੀਟਲ ਵੀਡੀਓ ਸਟ੍ਰੀਮਿੰਗ ਸੇਵਾ ਹੈ, ਜਿੱਥੇ ਉਹ ਜਵਾਨ ਪੀੜ੍ਹੀ ਲਈ ਕੰਟੈਂਟ ਲਿਆਉਂਦੀ ਹੈ, ਜੋ ਟੈਲੀਵਿਜਨ ਦੀ ਥਾਂ ਆਪਣੇ ਫੋਨ 'ਤੇ ਜ਼ਿਆਦਾ ਕੰਟੈਂਟ ਦੇਖਣਾ ਪਸੰਦ ਕਰਦੇ ਹਨ। ਕੰਟੈਂਟ ਕੁਵੀਨ ਟੈਲੀਵਿਜਨ ਮਾਧਿਅਮ 'ਤੇ ਦਹਾਕਿਆਂ ਤੋਂ ਸ਼ਾਸਨ ਕਰ ਰਹੀ, ਜੋ ਡੇਲੀ ਸੋਪ ਦੀ ਖਪਤ 'ਚ ਵੀ ਵਾਧੇ ਦਾ ਪ੍ਰਮੁੱਖ ਕਾਰਨ ਹੈ। ਅੱਜ ਵੀ ਉਨ੍ਹਾਂ ਦੇ ਸ਼ੋਅ 'ਨਾਗਿਣ 3' ਅਤੇ 'ਕਸੌਟੀ ਜ਼ਿੰਦਗੀ ਕੀ' ਟੀਆਰਪੀ ਦੇ ਖੇਤਰ 'ਚ ਅਸਮਾਨ ਛੂਹ ਰਹੇ ਹਨ, ਜੋ ਟੀ.ਵੀ. ਜਗਤ 'ਚ ਏਕਤਾ ਦੇ ਸ਼ਾਸਨ ਦਾ ਪ੍ਰਮਾਣ ਹੈ। ਛੋਟੇ ਪਰਦੇ 'ਤੇ ਹੀ ਨਹੀਂ ਸਗੋਂ ਏਕਤਾ ਕਪੂਰ ਨੇ ਵੀ 'ਦਿ ਡਰਟੀ ਪਿਕਚਰ', 'ਉੜਤਾ ਪੰਜਾਬ', 'ਲਿਪਸਟਿਕ ਅੰਡਰ ਮਾਏ ਬੁੱਰਕਾ' ਅਤੇ ਹਾਲ ਹੀ 'ਚ 'ਵੀਰੇ ਦੀ ਵੈਡਿੰਗ' ਵਰਗੀਆਂ ਸਫਲ ਫਿਲਮਾਂ ਨਾਲ ਬਾਲੀਵੁੱਡ 'ਚ ਸਫਲ ਫ਼ਿਲਮਕਾਰ ਦੇ ਰੂਪ 'ਚ ਖੁਦ ਨੂੰ ਸਥਾਪਿਤ ਕੀਤਾ ਹੈ। ਹਰ ਫਿਲਮ ਨਾਲ ਏਕਤਾ ਕਪੂਰ ਨੇ ਇਕ ਅਜਿਹੀ ਵਿਸਤ੍ਰਿਤ ਫਿਲਮ ਪੇਸ਼ ਕੀਤੀ ਹੈ, ਜੋ ਨਾ ਸਿਰਫ ਰਾਸ਼ਟਰ ਦੇ ਕੋਨੇ-ਕੋਨੇ ਤੱਕ ਪੁੱਜਦੀ ਹੈ ਸਗੋਂ ਹਰ ਜਨਸੰਖਿਆ ਦਾ ਮਨੋਰੰਜਨ ਵੀ ਕਰਦੀ ਹੈ। ਏਕਤਾ ਨੇ ਡੇਲੀ ਸੋਪ ਦੇ ਨਾਮ 'ਤੇ ਇਕ ਬੈਂਚਮਾਰਕ ਸਥਾਪਿਤ ਕਰ ਲਿਆ ਹੈ। ਫਿਲਮ ਨਿਰਮਾਤਾ ਨੇ ਨਾ ਸਿਰਫ ਟੈਲੀਵਿਜਨ ਕੰਟੈਂਟ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਸਗੋਂ ਫ਼ਿਲਮ ਅਤੇ ਡਿਜੀਟਲ ਇੰਡਸਟਰੀ 'ਚ ਵੀ ਡੂੰਘੀ ਛਾਪ ਛੱਡ ਦਿੱਤੀ ਹੈ।