ਮੁੰਬਈ(ਬਿਊਰੋ)— ਸੈਰੋਗੇਸੀ ਰਾਹੀਂ ਮਾਂ ਬਣੀ ਟੀ.ਵੀ. ਕੁਵੀਨ ਏਕਤਾ ਕਪੂਰ ਨੇ ਆਪਣੇ ਬੇਟੇ ਦੇ ਨਾਮ ਦਾ ਖੁਲਾਸਾ ਕਰ ਦਿੱਤਾ। ਉਨ੍ਹਾਂ ਨੇ ਟਵਿਟਰ 'ਤੇ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਨਾਮ ਉਨ੍ਹਾਂ ਦੇ ਪਿਤਾ ਜਤਿੰਦਰ ਦੇ ਨਾਮ 'ਤੇ ਰੱਖਿਆ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਮ ਰਵੀ ਕਪੂਰ ਰੱਖਿਆ ਹੈ ਜੋ ਕਿ ਜਤਿੰਦਰ ਦਾ ਅਸਲੀ ਨਾਮ ਹੈ। ਏਕਤਾ ਨੇ ਸੋਸ਼ਲ ਮੀਡੀਆ 'ਤੇ ਨਾਮ ਦਾ ਖੁਲਾਸਾ ਕਰਦੇ ਹੋਏ ਲਿਖਿਆ,''ਪਲੀਜ਼ ਨੰਨ੍ਹੇ ਸੂਰਜ ਲਈ ਆਪਣਾ ਪਿਆਰ ਅਤੇ ਅਸ਼ੀਰਵਾਦ ਭੇਜੋ। ਜੈ ਮਾਤਾ ਦੀ, ਜੈ ਬਾਲਾ ਜੀ...''
ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ 'ਚ ਏਕਤਾ ਨੇ ਲਿਖਿਆ,''ਚਾਹੇ ਮੈਨੂੰ ਜ਼ਿੰਦਗੀ 'ਚ ਕਿੰਨੀ ਵੀ ਸਫਲਤਾ ਕਿਉਂ ਨਹੀਂ ਮਿਲੀ ਹੋਵੇ ਪਰ ਅਜਿਹਾ ਕੁਝ ਵੀ ਨਹੀਂ ਹੈ ਜੋ ਮਾਂ ਹੋਣ ਦੀ ਖੁਸ਼ੀ ਨੂੰ ਹਰਾ ਸਕੇ। ਮੈਂ ਇਹ ਬਿਆਨ ਵੀ ਨਹੀਂ ਕਰ ਸਕਦੀ ਕਿ ਮੇਰੇ ਬੱਚੇ ਦੇ ਜਨਮ ਨੇ ਮੈਨੂੰ ਕਿੰਨਾ ਖੁਸ਼ ਕੀਤਾ ਹੈ।''
ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਅਤੇ ਮੇਰੇ ਪਰਿਵਾਰ ਲਈ ਇਹ ਭਾਵੁਕ ਪਲ ਹਨ। ਮੈਂ ਇਕ ਮਾਂ ਹੋਣ ਦੇ ਇਸ ਨਵੇਂ ਸਫਰ ਦੀ ਸ਼ੁਰੂਆਤ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ। ਏਕਤਾ ਨੇ ਬੱਚੇ ਦਾ ਨਾਮ ਸ਼ੇਅਰ ਕਰਦੇ ਹੋਏ ਉਸ ਦੀ ਸਪੈਲਿੰਗ 'ਚ 'ਈ' ਅੱਖਰ ਜੋੜਿਆ ਹੈ। ਰਿਪੋਰਟ ਮੁਤਾਬਕ ਏਕਤਾ ਦੇ ਬੇਟੇ ਦੀ ਸਪੈਲਿੰਗ ਅੰਕ ਵਿਗਿਆਨਕ ਸੰਜੈ ਜੁਮਾਨੀ ਨੇ ਰੱਖੀ ਹੈ। ਇਸ ਲਈ ਹੁਣ ਬੱਚੇ ਦਾ ਨਾਮ ravie ਲਿਖਿਆ ਜਾਵੇਗਾ।