ਮੁੰਬਈ (ਬਿਊਰੋ) — ਏਕਤਾ ਕਪੂਰ ਹਾਲ ਹੀ 'ਚ ਸੇਰੋਗੇਸੀ ਦੇ ਜ਼ਰੀਏ ਮਾਂ ਬਣੀ ਹੈ। ਉਸ ਨੇ 27 ਜਨਵਰੀ ਨੂੰ ਬੇਟੇ ਨੂੰ ਜਨਮ ਦਿੱਤਾ। ਏਕਤਾ ਕਪੂਰ ਨੇ ਖੁਦ ਸੋਸ਼ਲ ਮੀਡੀਆ ਦੇ ਜਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਆਪਣੇ ਬੇਟੇ ਦਾ ਨਾਂ ਪਿਤਾ ਜਤਿੰਦਰ ਦੇ ਅਸਲੀ ਨਾਂ ਤੇ ਰਵੀ ਕਪੂਰ ਰੱਖਿਆ ਹੈ।

ਨਾਂ ਰੱਖਣ ਤੋਂ ਬਾਅਦ ਹੁਣ ਉਸ ਨੇ ਨਾਮਕਰਨ ਸੈਰੇਮਨੀ ਦਾ ਆਯੋਜਨ ਕੀਤਾ ਸੀ।

ਏਕਤਾ ਕਪੂਰ ਦੇ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਦੀ ਮੇਨ ਲੀਡ ਅਦਾਕਾਰਾ ਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਇਸ ਸਮਾਰੋਹ ਦਾ ਹਿੱਸਾ ਬਣੀ।

ਇਸ ਤੋਂ ਇਲਾਵਾ ਕਈ ਬਾਲੀਵੁੱਡ ਤੇ ਟੀ. ਵੀ. ਜਗਤ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।

ਦੱਸ ਦਈਏ ਕਿ ਬੱਚਨ ਪਰਿਵਾਰ ਦਾ ਜਤਿੰਦਰ ਨਾਲ ਕਾਫੀ ਕਰੀਬੀ ਰਿਸ਼ਤਾ ਹੈ।

ਅਭਿਸ਼ੇਕ ਬੱਚਨ ਇਸ ਸੈਰੇਮਨੀ 'ਚ ਪਹੁੰਚੇ ਸਨ। ਇਸ ਦੌਰਾਨ ਉਹ ਫੋਰਮਲ ਲੁੱਕ 'ਚ ਦਿਸੇ।

ਇਸ ਤੋਂ ਇਲਾਵਾ ਕਰਨ ਜੌਹਰ, ਮੌਨੀ ਰਾਏ, ਸਵਰਾ ਬਾਸਕਰ, ਬੌਬੀ ਦਿਓਲ ਸਮੇਰ ਹੋਰ ਸਿਤਾਰੇ ਪਹੁੰਚੇ ਸਨ।









