FacebookTwitterg+Mail

Pics : ਕ੍ਰਿਸਮਸ ਪਾਰਟੀ 'ਚ ਸੈਂਟਾ ਬਣ ਕੇ ਪਹੁੰਚੀ ਏਕਤਾ

ekta kapoor
23 December, 2017 07:23:47 PM

ਮੁੰਬਈ (ਬਿਊਰੋ)— ਦੁਨੀਆ ਭਰ 'ਚ ਕ੍ਰਿਸਮਸ ਦਾ ਤਿਉਹਾਰ ਬੜੀ ਧੂੰਮ-ਧਾਮ ਮਨਾਇਆ ਜਾ ਰਿਹਾ ਹੈ। ਮਨੋਰੰਜਨ ਜਗਤ ਵੀ ਇਸ ਸਮੇਂ ਕ੍ਰਿਸਮਸ ਦੇ ਰੰਗ 'ਚ ਡੁਬਿਆ ਨਜ਼ਰ ਆ ਰਿਹਾ ਹੈ। ਟੀ. ਵੀ. ਜਗਤ ਦੀ ਮਸ਼ਹੂਰ ਨਿਰਮਾਤਾ ਏਕਤਾ ਕਪੂਰ ਨੇ ਘਰ 'ਚ ਪ੍ਰੀ-ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ 'ਚ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਆਪਣੇ ਬੱਚਿਆਂ ਨਾਲ ਪਹੁੰਚੀਆਂ।

Punjabi Bollywood Tadka
ਇਹ ਪਾਰਟੀ ਏਕਤਾ ਕਪੂਰ ਵਲੋਂ ਖਾਸ ਤੌਰ 'ਤੇ ਉਸਦੇ ਭਤੀਜੇ ਯਾਨੀ ਤੁਸ਼ਾਰ ਕਪੂਰ ਦੇ ਬੇਟੇ ਲਕਸ਼ਯ ਲਈ ਰੱਖੀ ਗਈ ਸੀ। ਇਸ ਪਾਰਟੀ 'ਚ ਸਭ ਤੋਂ ਦਿਲਚਸਪ ਨਜ਼ਾਰਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਏਕਤਾ ਖੁਦ ਸੈਂਟਾ ਬਣ ਕੇ ਪਾਰਟੀ 'ਚ ਪਹੁੰਚੀ। ਤੁਸ਼ਾਰ ਕਪੂਰ ਦੇ ਘਰ ਆਯੋਜਿਤ ਇਸ ਪਾਰਟੀ 'ਚ ਲਕਸ਼ਯ ਆਪਣੇ ਦਾਦਾ ਜਤਿੰਦਰ ਨਾਲ ਪੋਜ਼ ਦਿੰਦੇ ਦਿਖਾਈ ਦਿੱਤੇ।

Punjabi Bollywood Tadka
ਪ੍ਰੀ-ਕ੍ਰਿਸਮਸ ਪਾਰਟੀ 'ਚ ਤੁਸ਼ਾਰ ਕਪੂਰ ਆਪਣੇ ਬੇਟੇ ਨਾਲ ਖੂਬ ਮਸਤੀ ਕਰਦੇ ਦਿਖਾਈ ਦਿੱਤੇ। ਇਸ ਪਾਰਟੀ 'ਚ ਟੀ. ਵੀ. ਅਦਾਕਾਰਾ ਕਾਂਚੀ ਕੌਲ ਆਪਣੇ ਬੇਟੇਆਂ ਨਾਲ ਪਹੁੰਚੀ।

Punjabi Bollywood Tadka
ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਵੀ ਆਪਣੇ ਜੁੜਵਾ ਬੱਚੇ ਯਸ਼ ਅਤੇ ਰੂਹੀ ਨਾਲ ਇਸ ਪਾਰਟੀ ਦਾ ਹਿੱਸਾ ਬਣੇ ਹਨ। ਇਸ ਤੋਂ ਇਲਾਵਾ ਇਸ ਪਾਰਟੀ 'ਚ ਸਭ ਖੂਬ ਮਸਤੀ ਕਰਦੇ ਦਿਖਾਈ ਦਿੱਤੇ।

Punjabi Bollywood Tadka

ਟੀ. ਵੀ. ਅਦਾਕਾਰਾ ਕਾਂਚੀ ਕੌਲ ਆਪਣੇ ਬੇਟੇਆਂ ਨਾਲ, ਅਭਿਨੇਤਰੀ ਉਰਮਿਲਾ ਮਾਤੋਂਡਕਰ

Punjabi Bollywood TadkaPunjabi Bollywood TadkaPunjabi Bollywood Tadka


Tags: Ekta Kapoor Tusshar Kapoor Christmas Party Karan Johar Kanchi Kaul Producer