FacebookTwitterg+Mail

ਜੋਤਿਸ਼ ਦੇ ਕਹਿਣ 'ਤੇ ਏਕਤਾ ਨੇ ਸ਼ਾਹਰੁਖ ਦੇ ਸ਼ੋਅ 'ਚ ਕੀਤਾ ਅਜੀਬੋ-ਗਰੀਬ ਕਾਰਨਾਮਾ!!

ekta kapoor
03 January, 2018 01:39:59 PM

ਮੁੰਬਈ(ਬਿਊਰੋ)—ਇਸ ਗੱਲ ਤੋਂ ਹਰ ਕੋਈ ਵਾਕਿਫ ਹੈ ਕਿ ਟੀ. ਵੀ. ਦੀ 'ਕੁਈਨ' ਏਕਤਾ ਕਪੂਰ ਨੂੰ ਐਸਟ੍ਰੋਲਾਜੀ 'ਤੇ ਬਹੁਤ ਜ਼ਿਆਦਾ ਭਰੋਸਾ ਹੈ। ਏਕਤਾ ਦਾ ਐਸਟ੍ਰੋਲਾਜੀ ਪ੍ਰੇਮ ਇਸ ਗੱਲ ਤੋਂ ਹੀ ਸਿੱਧ ਹੁੰਦਾ ਹੈ ਕਿ ਉਨ੍ਹਾਂ ਦੇ ਹਿੱਟ ਸੀਰੀਅਲਸ ਦਾ ਨਾਂ 'ਕ' ਅੱਖਰ ਤੋਂ ਸ਼ੁਰੂ ਹੁੰਦਾ ਸੀ। ਇੱਥੋਂ ਤੱਕ ਕਿ ਏਕਤਾ ਦੇ ਹੱਥਾਂ ਦੀਆਂ ਉਂਗਲੀਆਂ 'ਚ ਵੱਖ-ਵੱਖ ਰਤਨਾਂ ਨਾਲ ਜੜੀਆਂ ਅੰਗੂਠੀਆਂ ਵੀ ਉਨ੍ਹਾਂ ਦੇ ਐਸਟ੍ਰੋਲਾਜੀ ਪ੍ਰੇਮ ਨੂੰ ਦਰਸਾਉਂਦਾ ਹੈ। ਆਪਣੇ ਸੀਰੀਅਲ ਤੱਕ ਤਾਂ ਠੀਕ ਸੀ ਪਰ ਹੁਣ ਏਕਤਾ ਨੇ ਆਪਣੇ ਇਸ ਐਸਟ੍ਰੋਲਾਜੀ ਪ੍ਰੇਮ ਨੂੰ ਦੂਜੇ ਸ਼ੋਅਜ਼ 'ਤੇ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਸ ਮੁਤਾਬਕ ਹਾਲ ਹੀ 'ਚ ਏਕਤਾ ਨੇ ਸ਼ਾਹਰੁਖ ਖਾਨ ਦੇ ਟੀ. ਵੀ. ਸ਼ੋਅ 'ਟੇਡ ਟਾਕਸ ਇੰਡੀਆ: ਨਈਂ ਸੋਚ' 'ਚ ਕੁਝ ਅਜੀਬੋ-ਗਰੀਬ ਕਾਰਨਾਮਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਏਕਤਾ ਨੇ ਸ਼ਾਹਰੁਖ ਦੇ ਸ਼ੋਅ 'ਚ ਸਿਰਫ ਉਂਨਾ ਸਮਾਂ ਹੀ ਦਿੱਤਾ, ਜਿੰਨਾ ਉਨ੍ਹਾਂ ਦੇ ਜਿਓਤੀਸ਼ ਨੇ ਦੱਸਿਆ ਸੀ। ਦੱਸਣਯੋਗ ਹੈ ਕਿ ਇਸ ਸ਼ੋਅ 'ਚ ਏਕਤਾ ਨੂੰ ਆਪਣੀ ਸਫਲਤਾ ਨਾਲ ਜੁੜੀ ਪ੍ਰੇਰਣਾਦਾਇਕ ਗੱਲ੍ਹਾਂ ਸ਼ੇਅਰ ਕਰਨ ਲਈ ਸੱਦਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸ਼ਾਹਰੁਖ ਨੇ ਏਕਤਾ ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਤਾਂ ਉਨ੍ਹਾਂ ਨੇ ਇਕ ਸ਼ਰਤ ਰੱਖ ਦਿੱਤੀ। ਏਕਤਾ ਨੇ ਸ਼ਰਤ ਇਹ ਰੱਖੀ ਕਿ ਉਹ ਆਪਣੀ ਜਿਓਤੀਸ਼ ਦੇ ਦੱਸੇ ਸਮੇਂ 'ਤੇ ਹੀ ਪੁੱਜੇਗੀ। ਉੱਥੇ ਉਹ ਉਂਨੇਂ ਹੀ ਸਮੇਂ 'ਚ ਗੱਲ ਕਰੇਗੀ ਜਿੰਨਾ ਉਨ੍ਹਾਂ ਦੇ ਜਿਓਤੀਸ਼ ਦੱਸਣਗੇ। ਜਿਓਤੀਸ਼ ਮੁਤਾਬਕ ਏਕਤਾ ਲਈ ਪੰਜ ਮਿੰਟ ਚਾਲੀ ਸੈਕੰਡ ਬੋਲਣਾ ਹੀ ਸ਼ੁੱਭ ਸੀ, ਲਿਹਾਜ਼ਾ ਏਕਤਾ ਨੇ ਅਪਾਣੀ ਗੱਲ ਦੱਸੇ ਗਏ ਸ਼ੁੱਭ ਸਮੇਂ ਦੇ ਅੰਦਰ ਹੀ ਖਤਮ ਕੀਤੀ। ਜ਼ਿਕਰਯੋਗ ਹੈ ਕਿ ਏਕਤਾ ਦੀ ਇਸ ਅਜੀਬੋ-ਗਰੀਬ ਸ਼ਰਤ ਨੂੰ ਸ਼ਾਹਰੁਖ ਨੇ ਮੰਨਜ਼ੂਰ ਕੀਤਾ, ਜਿਸ ਤੋਂ ਬਾਅਦ ਏਕਤਾ ਇਸ ਸ਼ੋਅ 'ਚ ਆਈ। ਏਕਤਾ ਦਾ ਸ਼ੋਅ ਬਹੁਤ ਜਲਦ ਟੈਲੀਕਾਸਟ ਹੋਵੇਗਾ।


Tags: Ekta KapoorShahRukh KhanTed Talks Astrologyਏਕਤਾ ਕਪੂਰਸ਼ਾਹਰੁਖ ਖਾਨ