ਮੁੰਬਈ (ਬਿਊਰੋ)— ਮਸ਼ਹੂਰ ਨਿਰਮਾਤਾ ਏਕਤਾ ਕਪੂਰ ਨੇ ਬੀਤੇ ਦਿਨ ਆਪਣੇ ਘਰ ਇਕ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ। ਪਾਰਟੀ 'ਚ ਏਕਤਾ ਕਪੂਰ ਗਲੈਮਰਸ ਲੁੱਕ 'ਚ ਦਿਖਾਈ ਦਿੱਤੀ।
ਇਸ ਦੌਰਾਨ ਏਕਤਾ ਡੇਨਿਮ ਸ਼ਾਰਟ ਡਰੈੱਸ 'ਚ ਨਜ਼ਰ ਆਈ, ਉੱਥੇ ਹੀ ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਮ. ਐੱਸ. ਰਿਟਰਨਜ਼' ਦੀ ਅਭਿਨੇਤਰੀ ਕਰਿਸ਼ਮਾ ਸ਼ਰਮਾ ਆਰੇਂਜ ਕਲਰ ਦੀ ਸ਼ਾਰਟ ਆਊਟਫਿੱਟ 'ਚ ਦਿਖਾਈ ਦਿੱਤੀ। ਏਕਤਾ ਕਪੂਰ ਦੀ ਪਸੰਦੀਦਾ ਅਦਾਕਾਰਾ ਮੌਨੀ ਰਾਏ ਇਸ ਪਾਰਟੀ ਦਾ ਹਿੱਸਾ ਬਣੀ।
ਇਸ ਤੋਂ ਇਲਾਵਾ ਪਾਰਟੀ 'ਚ ਅਨੀਤਾ ਹਸਨੰਦਾਨੀ, ਸੁਰਵੀਨ ਚਾਵਲਾ, ਨਿਮਰਤ ਕੌਰ, ਕਰਿਸ਼ਮਾ ਤੰਨਾ, ਉਰਵਸ਼ੀ ਢੋਲਕੀਆ, ਪ੍ਰੀਤੀ ਝੰਗਿਆਨੀ, ਬਿਪਾਸ਼ਾ ਬਾਸੂ, ਕਰਨ ਸਿੰਘ ਗਰੋਵਰ ਸਮੇਤ ਕਈ ਸਿਤਾਰੇ ਸ਼ਾਮਿਲ ਹੋਏ ਹਨ।
ਅਨੀਤਾ ਹਸਨੰਦਾਨੀ
ਬਿਪਾਸ਼ਾ ਬਾਸੂ, ਕਰਨ ਸਿੰਘ ਗਰੋਵਰ
ਮੌਨੀ ਰਾਏ
ਨਿਮਰਤ ਕੌਰ
ਕਰਿਸ਼ਮਾ ਤੰਨਾ
ਪ੍ਰੀਤੀ ਝੰਗਿਆਨੀ
ਉਰਵਸ਼ੀ ਢੋਲਕੀਆ