FacebookTwitterg+Mail

ਏਕਤਾ ਕਪੂਰ ਨੂੰ ਮਿਲਿਆ ਉਨ੍ਹਾਂ ਦਾ VALENTINE, ਸਾਂਝੀ ਕੀਤੀ ਤਸਵੀਰ

ekta kapoor
12 February, 2018 03:28:31 PM

ਮੁੰਬਈ(ਬਿਊਰੋ)— ਪ੍ਰੋਡਿਊਸਰ ਏਕਤਾ ਕਪੂਰ ਦੀ ਗਿਣਤੀ ਫਿਲਮ ਇੰਡਸਟਰੀ ਦੇ ਟੌਪ ਨਿਰਮਾਤਾਵਾਂ 'ਚ ਹੁੰਦੀ ਹੈ। ਟੀ. ਵੀ. ਸ਼ੋਅਜ਼ ਦੇ ਨਾਲ-ਨਾਲ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਵੀ ਪ੍ਰੋਡਿਊਸ ਕੀਤੀਆਂ ਹਨ। ਏਕਤਾ 42 ਸਾਲ ਦੀ ਹੈ ਪਰ ਹੁਣ ਤੱਕ ਉਨ੍ਹਾਂ ਨੇ ਵਿਆਹ ਨਹੀਂ ਕੀਤਾ।
Punjabi Bollywood Tadka
ਹਾਲਾਂਕਿ, ਸਾਲ 2018 ਉਨ੍ਹਾਂ ਦੇ ਲਈ ਲੱਕੀ ਸਾਬਿਤ ਹੋਣ ਵਾਲਾ ਹੈ ਕਿਉਂਕਿ ਉਨ੍ਹਾਂ ਨੂੰ ਆਪਣਾ ਵੈਲੇਂਟਾਇਨ ਮਿਲ ਚੁੱਕਿਆ ਹੈ। ਏਕਤਾ ਨੇ ਇੰਸਟਾਗਰਾਮ 'ਤੇ ਆਪਣੇ ਵੈਲੇਂਟਾਇਨ ਦੀ ਤਸਵੀਰ ਸਾਂਝੀ ਕੀਤੀ ਹੈ, ਜੋ ਆਪਣੇ ਹੱਥਾਂ 'ਚ ਫੁੱਲ ਲੈ ਕੇ ਨਜ਼ਰ ਆ ਰਿਹਾ ਹੈ।
Punjabi Bollywood Tadka
ਇਹ ਕੋਈ ਹੋਰ ਨਹੀਂ ਸਗੋਂ ਏਕਤਾ ਕਪੂਰ ਦੇ ਭਤੀਜੇ ਲਕਸ਼ਯ ਕਪੂਰ ਹਨ। ਡੇਢ ਸਾਲ ਦੇ ਹੋ ਚੁੱਕੇ ਲਕਸ਼ਯ ਨੂੰ ਏਕਤਾ ਆਪਣਾ ਵੈਲੇਂਟਾਇਨ ਦੱਸ ਰਹੀ ਹੈ। ਦੱਸ ਦਈਏ ਕਿ ਲਕਸ਼ਯ ਅਭਿਨੇਤਾ ਤੁਸ਼ਾਰ ਕਪੂਰ ਦਾ ਬੇਟਾ ਹੈ, ਜਿਸ ਦਾ ਜਨਮ ਜੂਨ 2016 ਨੂੰ ਸਰੋਗੇਸੀ ਰਾਹੀ ਹੋਇਆ ਸੀ। ਏਕਤਾ ਅਕਸਰ ਇੰਸਟਾਗ੍ਰਾਮ 'ਤੇ ਲਕਸ਼ੈ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
Punjabi Bollywood Tadka

Punjabi Bollywood Tadka


Tags: Ekta KapoorTusshar KapoorLaksshya KapoorValentine DayInstagram

Edited By

Manju

Manju is News Editor at Jagbani.