FacebookTwitterg+Mail

8 ਸਾਲ ਬਾਅਦ ਏਕਤਾ ਕਪੂਰ ਕਰਨ ਜਾ ਰਹੀ ਹੈ ਇਹ ਕੰਮ, ਟਵਿਟਰ 'ਤੇ ਸ਼ੇਅਰ ਕੀਤੀ ਪੋਸਟ

ekta kapoor
25 May, 2018 11:08:58 AM

ਮੁੰਬਈ (ਬਿਊਰੋ)— ਨਿਰਮਾਤਾ ਏਕਤਾ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਕਿਸੇ ਫਿਲਮ ਦੀ ਪਰਸਨਲ ਸਕਰੀਨਿੰਗ ਰੱਖੇ ਅੱਠ ਸਾਲ ਹੋ ਚੁੱਕੇ ਹਨ ਅਤੇ ਹੁਣ ਅੱਠ ਸਾਲ ਬਾਅਦ ਉਹ 'ਵੀਰੇ ਦੀ ਵੈਡਿੰਗ' ਦੀ ਪਰਸਨਲ ਸਕਰੀਨਿੰਗ ਦੀ ਯੋਜਨਾ ਬਣਾ ਰਹੀ ਹੈ। ਏਕਤਾ ਨੇ ਬੁੱਧਵਾਰ ਨੂੰ ਟਵੀਟ ਕੀਤਾ, ''ਅੱਠ ਸਾਲਾਂ ਵਿਚ ਪਹਿਲੀ ਵਾਰ ਮੈਂ ਆਪਣੀ ਫਿਲਮ ਦੀ ਪਰਸਨਲ ਸਕਰੀਨਿੰਗ ਰੱਖਣ ਜਾ ਰਹੀ ਹਾਂ, ਜੋ ਮੈਂ ਕਦੇ ਨਹੀਂ ਕਰਦੀ! ਪਿੱਛਲੀ ਵਾਰ ਮੈਂ 'ਦ ਡਰਟੀ ਪਿਕਚਰ' ਦੀ ਸਕਰੀਨਿੰਗ ਰੱਖੀ ਸੀ।''
Punjabi Bollywood Tadka
'ਵੀਰੇ ਦੀ ਵੈਡਿੰਗ' 1 ਜੂਨ ਨੂੰ ਰਿਲੀਜ਼ ਹੋਵੇਗੀ। ਫਿਲਮ ਰਿਆ ਕਪੂਰ ਦੁਆਰਾ ਨਿਰਮਿਤ ਹੈ। ਇਸ ਵਿਚ ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨੀਆ ਵਰਗੇ ਸਿਤਾਰੇ ਪ੍ਰਮੁੱਖ ਭੂਮਿਕਾਵਾਂ ਵਿਚ ਹਨ। ਫਿਲਮ ਦੀ ਪ੍ਰੀ-ਰਿਲੀਜ ਬਾਰੇ ਏਕਤਾ ਨੇ ਕਿਹਾ, ''ਓਕੇ, ਇਹ ਕਹਿਣ ਦਾ ਸਮਾਂ ਆ ਗਿਆ ਹੈ।
Image result for ekta kapoor
''ਵੀਰੇ ਦੀ  ਵੈਡਿੰਗ' ਰਿਲੀਜ਼ ਹੋਣ ਵਾਲੀ ਹੈ ਅਤੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਹ ਕਹਿਣਾ ਜਰੂਰੀ ਹੈ। ਨਤੀਜੇ ਸਾਡੀਆਂ ਯਾਦਾਂ ਨੂੰ ਪਰਿਭਾਸ਼ਿਤ ਕਰਦੇ ਹਨ। ਫਿਲਮ ਚੰਗਾ ਕਾਰੋਬਾਰ ਕਰਦੀ ਹੈ ਤਾਂ ਅਸੀਂ ਉਸ ਨੂੰ ਖੁਸ਼ੀ ਨਾਲ ਯਾਦ ਕਰਦੇ ਹਾਂ ਅਤੇ ਜੇਕਰ ਨਹੀਂ ਕਰਦੀ ਤਾਂ ਅਸੀਂ ਉਸ ਦੀਆਂ ਯਾਦਾਂ ਨੂੰ ਮਿਟਾ ਦਿੰਦੇ ਹਾਂ ਜਾਂ ਉਸ ਨੂੰ ਗਲਤੀ ਕਹਿ ਦਿੰਦੇ ਹਾਂ।''
Image result for ekta kapoor
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ 'ਵੀਰੇ ਦੀ ਵੈਡਿੰਗ' ਤੇ ਮਾਨ ਹੈ। ਉਨ੍ਹਾਂ ਨੇ ਕਿਹਾ, ''ਕੁਝ ਸਾਲਾਂ ਬਾਅਦ... ਇਕ ਪੀੜ੍ਹੀ ਯਾਦ ਕਰੇਗੀ ਕਿ ਇਕ ਫਿਲਮ ਆਈ ਸੀ ਜਿਸ ਨੇ ਸਾਨੂੰ ਸਿਖਾਇਆ ਕਿ ਅਸੀਂ ਜਿਵੇਂ ਹਾਂ, ਉਹ ਠੀਕ ਹਾਂ, ਤਲਾਕਸ਼ੁਦਾ ਹੋਵੇ, ਮੋਟੇ ਜਾਂ ਕੁਝ ਹੋਰ ਜਿਸ ਤਰ੍ਹਾਂ ਦੇ ਅਸੀ ਹਾਂ, ਉਸ ਤਰ੍ਹਾਂ ਦੇ ਹੋਣ 'ਚ ਕੁਝ ਵੀ ਗਲਤ ਨਹੀਂ ਹੈ।''


Tags: Ekta KapoorVeere Di WeddingTwitterKareena KapoorSonam KapoorSwara Bhaskar

Edited By

Manju

Manju is News Editor at Jagbani.