FacebookTwitterg+Mail

ਨਵੇਂ ਚਿਹਰਿਆਂ ਨੂੰ ਮੌਕਾ ਦੇਣ 'ਚ ਵਿਸ਼ਵਾਸ ਰੱਖਦੀ ਹੈ ਏਕਤਾ ਕਪੂਰ

ekta kapoor
13 August, 2018 03:02:38 PM

ਮੁੰਬਈ (ਬਿਊਰੋ)— 'ਲੈਲਾ ਮਜਨੂੰ' ਸਦੀਆਂ ਤੋਂ ਪ੍ਰੇਮ ਕਰਨ ਵਾਲਿਆਂ ਦਾ ਆਦਰਸ਼ ਕਰ ਰਹੇ ਹਨ। ਇਸ ਪ੍ਰੇਮੀ ਜੋੜੇ ਨੇ ਦੁਨੀਆ ਨੂੰ ਦਿਖਾ ਦਿੱਤਾ ਸੀ ਕਿ ਪਿਆਰ ਤੋਂ ਵਧ ਕੁਝ ਨਹੀਂ। ਨਿਰਦੇਸ਼ਕ ਇਮਤਿਆਜ਼ ਅਲੀ ਤੇ ਏਕਤਾ ਕਪੂਰ ਵਲੋਂ ਇਸ ਪ੍ਰੇਮ ਕਹਾਣੀ ਨੂੰ ਅੱਜ ਦੇ ਅੰਦਾਜ਼ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਮਤਿਆਜ਼ ਅਲੀ ਆਪਣੀ ਫਿਲਮ 'ਲੈਲਾ ਮਜਨੂੰ' ਦੀ ਕਹਾਣੀ ਪਿਛਲੇ 10 ਸਾਲ ਤੋਂ ਲਿਖ ਰਹੇ ਹਨ। ਇਮਤਿਆਜ਼ ਆਪਣੀ ਇਸ ਫਿਲਮ 'ਚ ਪਿਆਰ ਦਾ ਹਰ ਉਹ ਰੰਗ, ਹਰ ਉਹ ਸੰਘਰਸ਼ ਦਿਖਾਉਣਾ ਚਾਹੁੰਦੇ ਸਨ ਜਿਨ੍ਹਾਂ ਪਲਾਂ 'ਚੋਂ ਪ੍ਰੇਮੀ ਜੋੜੇ ਗੁਜ਼ਰਦੇ ਹਨ। ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਯਕੀਨ ਹੋ ਜਾਵੇਗਾ ਕਿ ਲੈਲਾ ਮਜਨੂੰ ਇਕ ਆਈਕੋਨਿਕ ਲਵ ਸਟੋਰੀ ਹੈ।

Punjabi Bollywood Tadkaਇਸ ਫਿਲਮ ਰਾਹੀਂ ਏਕਤਾ ਕਪੂਰ ਨੇ ਸਭ ਤੋਂ ਵੱਡਾ ਐਕਸਪੈਰੀਮੈਂਟ ਇਹ ਕੀਤਾ ਹੈ ਕਿ ਫਿਲਮ ਦੀ ਪੂਰੀ ਟੀਮ ਨਵੀਂ ਹੈ। ਸਾਜ਼ਿਦ ਅਲੀ ਜਿਸ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫਿਲਮ ਹੈ, ਉੱਥੇ ਹੀ ਫਿਲਮ ਨੂੰ ਨਿਲਾਦਰੀ ਕੁਮਾਰ ਵਲੋਂ ਮਿਊਜ਼ਿਕ ਦਿੱਤਾ ਗਿਆ ਹੈ। ਉਨ੍ਹਾਂ ਦੀ ਵੀ ਇਹ ਪਹਿਲੀ ਫਿਲਮ ਹੈ। ਫਿਲਮ ਦੇ ਲੀਡ ਕਿਰਦਾਰਾਂ ਦੀ ਇਹ ਡੈਬਿਊ ਫਿਲਮ ਹੈ। ਜਿੱਥੇ ਲੈਲਾ ਦੇ ਕਿਰਦਾਰ 'ਚ ਅਦਾਕਾਰ ਤ੍ਰਿਪਤੀ ਡਿਮਰੀ ਹੈ, ਉੱਥੇ ਹੀ ਮਜਨੂੰ ਦੇ ਕਿਰਦਾਰ 'ਚ ਅਵਿਨਾਸ਼ ਤਿਵਾਰੀ ਨਜ਼ਰ ਆਉਣਗੇ। ਇਨ੍ਹਾਂ ਦੋਹਾਂ ਐਕਟਰਜ਼ ਵਲੋਂ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਗਿਆ ਹੈ। ਫਿਲਮ ਦੇ ਟਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਿਲਮ 'ਚ ਦੋਹਾਂ ਦੇ ਅਭਿਨੈ ਨੂੰ ਲੈ ਕੇ ਕਾਫੀ ਉਮੀਦਾਂ ਕੀਤੀਆਂ ਜਾ ਰਹੀਆਂ ਹਨ।


Tags: Ekta Kapoor Laila Majnu Imtiaz Ali Bollywood Actor

Edited By

Kapil Kumar

Kapil Kumar is News Editor at Jagbani.