FacebookTwitterg+Mail

ਏਕਤਾ ਕਪੂਰ ਨੇ 'ਹੋਮ' ਦੇ ਦੂਜੇ ਸੀਜ਼ਨ ਦੇ ਦਿੱਤੇ ਸੰਕੇਤ!

ekta kapoor
03 September, 2018 05:54:25 PM

ਮੁੰਬਈ (ਬਿਊਰੋ)— ਟੀ. ਵੀ. ਦੀ ਮਸ਼ਹੂਰ ਨਿਰਮਾਤਾ ਏਕਤਾ ਕਪੂਰ ਨੇ ਵੈੱਬ ਸੀਰੀਜ਼ 'ਹੋਮ' ਨੂੰ ਮਿਲ ਰਹੀ ਸਕਾਰਾਤਮਕ ਪ੍ਰਤੀਕਿਰਿਆ ਲਈ ਪ੍ਰਸ਼ੰਸਕਾਂ ਦਾ ਸੋਸ਼ਲ ਮੀਡੀਆ 'ਤੇ ਧੰਨਵਾਦ ਕੀਤਾ ਹੈ। ਏਕਤਾ ਨੇ ਨਾ ਸਿਰਫ ਅਗਲੇ ਐਪੀਸੋਡ ਦਾ ਐਲਾਨ ਕੀਤਾ, ਬਲਕਿ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਜਲਦ ਹੀ ਇਕ ਹੋਰ 'ਹੋਮ' ਦਾ ਸਫਰ ਪ੍ਰਸ਼ੰਸਕਾਂ ਸਾਹਮਣੇ ਪੇਸ਼ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾਂ ਏਕਤਾ ਕਪੂਰ ਅਤੇ ਜਤਿੰਦਰ ਨੇ 'ਹੋਮ' ਨਾਲ ਜੁੜੀਆਂ ਮਿਠੀਆਂ ਯਾਦਾਂ ਸ਼ੇਅਰ ਕੀਤੀਆਂ, ਜਿਸ ਨੂੰ ਨਾ ਸਿਰਫ ਪ੍ਰਸ਼ੰਸਕਾਂ ਵਲੋਂ ਆਮ ਪ੍ਰਤੀਕਿਰਿਆਵਾਂ ਮਿਲੀਆਂ, ਬਲਕਿ ਇੰਡਸਟਰੀ 'ਚ ਖੂਬ ਸਰਾਹਿਆ ਗਿਆ। ਅਹਾਨਾ ਕੁਮਰਾ, ਨਕੁਲ ਮਹਿਤਾ, ਪ੍ਰਿੰਸ ਨਰੂਲਾ, ਕਾਂਚੀ ਸਿੰਘ, ਅਵਿਕਾ ਗੌਰ ਵਰਗੇ ਸਟਾਰਜ਼ ਨੇ 'ਹੋਮ' ਨਾਲ ਜੁੜੀਆਂ ਯਾਦਾਂ ਸ਼ੇਅਰ ਕੀਤੀਆਂ।

ਏਕਤਾ ਕਪੂਰ ਨੇ ਸੋਸ਼ਲ ਮੀਡੀਆ 'ਤੇ ਇਕ ਖਾਸ ਵਿਅਕਤੀ ਦਾ ਜ਼ਿਕਰ ਕੀਤਾ ਹੈ ਜੋ ਆਪਣੇ ਘਰ ਦਾ ਸਫਰ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ਅਤੇ ਇਹ ਸ਼ਖਸ ਫਿਲਮ ਨਿਰਮਾਤਾ ਲਈ ਉਤਸ਼ਾਹਜਨਕ ਵਿਅਕਤੀ ਰਹਿ ਚੁੱਕੇ ਹਨ। ਪ੍ਰਸ਼ੰਸਕਾਂ ਵਲੋਂ ਮਿਲੇ ਹੁੰਗਾਰੇ ਤੋਂ ਬਾਅਦ ਏਕਤਾ ਕਪੂਰ ਨੇ ਲਿਖਿਆ, ''ਹੋਮ' ਨੇ ਸਭ ਦੇ ਦਿਲਾਂ 'ਤੇ ਰਾਜ ਕੀਤਾ ਹੈ। ਇਸ ਸੀਜ਼ਨ ਦੇ ਦੂਜੇ ਭਾਗ ਯਾਨੀ ਬਚੇ ਹੋਏ 6 ਐਪੀਸੋਡ 21 ਸਤੰਬਰ ਨੂੰ ਰਿਲੀਜ਼ ਹੋਣਗੇ ਪਰ ਹੁਣ ਇਹ ਕੋਈ ਅਭਿਆਨ ਨਹੀਂ ਹੈ। ਜਲਦ ਹੀ ਇਕ ਹੋਰ ਹੋਮ ਯਾਤਰਾ ਸ਼ੁਰੂ ਕਰਾਂਗੀ ਜੋ ਬਹੁਤ ਹੀ ਉਤਸ਼ਾਹਜਨਕ ਹੋਵੇਗੀ।

ਏਕਤਾ ਕਪੂਰ ਦੀ ALTBalji ਅਤੇ ਨਿਰਦੇਸ਼ਕ ਹਬੀਬ ਫੈਜ਼ਲ ਨੇ ਇਕ ਮੱਧਵਰਤੀ ਪਰਿਵਾਰ ਦੀ ਅਜਿਹੀ ਕਹਾਣੀ ਪੇਸ਼ ਕਰਨ ਲਈ ਹੱਥ ਮਿਲਾਇਆ ਹੈ ਜੋ ਆਪਣੇ ਘਰ ਨੂੰ ਬਚਾਉਣ ਲਈ ਬਹੁਤ ਸੰਘਰਸ਼ ਕਰਦਾ ਹੈ। ਹਾਲ ਹੀ 'ਚ ਰਿਲੀਜ਼ ਹੋਏ ਸ਼ੁਰੂਆਤੀ ਐਪੀਸੋਡ ਨੇ ਦਮਦਾਰ ਕਹਾਣੀ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਦਾ ਦਿਲ ਛੂਹ ਲਿਆ ਹੈ। ਹੋਮ ਦੀ ਕਹਾਣੀ ਹਰ ਉਨ੍ਹਾਂ ਭਾਰਤੀਆਂ ਨਾਲ ਜੁੜੀ ਹੈ ਜੋ ਖੁਦ ਦਾ ਘਰ ਹੋਣ ਦਾ ਸੁਪਨਾ ਦੇਖਦੇ ਹਨ। ਸੱਚੀ ਘਟਨਾਵਾਂ 'ਤੇ ਆਧਾਰਿਤ ਇਹ ਇਕ ਅਜਿਹੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣਾ ਘਰ ਗੁਆ ਲੈਂਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਜੀਵਨ ਜਿਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਹਬੀਬ ਫੈਜ਼ਲ ਨਿਰਦੇਸ਼ਿਤ ਫਿਲਮ 'ਹੋਮ' 'ਚ ਅਨੁ ਕਪੂਰ, ਸੁਪ੍ਰਿਯਾ ਪਿਲਗਾਂਵਕਰ, ਅਮੋਲ ਪਰਾਸ਼ਰ ਅਤੇ ਪਰੀਕਸ਼ਿਤ ਸਾਹਣੀ ਵਰਗੇ ਕਲਾਕਾਰ ਨਜ਼ਰ ਆਉਣਗੇ। ਇਸ ਤੋਂ ਇਲਾਵਾ ਏਕਤਾ ਆਪਣੀ ਅਗਲੀਆਂ ਫਿਲਮਾਂ 'ਮੈਂਟਲ ਹੈ ਕਿਆ' ਅਤੇ 'ਜਬਰੀਆ ਜੋੜੀ' 'ਚ ਬਿਜ਼ੀ ਹੈ।


Tags: Ekta Kapoor Home Annu Kapoor Supriya Pilgaonkar Amol Parashar Web Series

Edited By

Kapil Kumar

Kapil Kumar is News Editor at Jagbani.