FacebookTwitterg+Mail

ਕੰਟੈਂਟ ਲਈ ਪਲੇਟਫਾਰਮ ਚੁਣਨ 'ਚ ਏਕਤਾ ਕਪੂਰ ਦਾ ਇਹ ਹੈ ਮੰਤਰ!

ekta kapoor
27 September, 2018 01:00:43 PM

ਮੁੰਬਈ (ਬਿਊਰੋ)— 'ਕੰਟੈਂਟ ਕੁਈਨ' ਦੇ ਨਾਂ ਨਾਲ ਪ੍ਰਸਿੱਧ ਏਕਤਾ ਕਪੂਰ ਇਕ ਅਜਿਹੀ ਮਹਿਲਾ ਹੈ, ਜਿਨ੍ਹਾਂ ਨੇ ਮਨੋਰੰਜਨ ਇੰਡਸਟਰੀ 'ਚ ਆਪਣੀ ਖਾਸ ਪਛਾਣ ਬਣਾ ਲਈ ਹੈ। ਏਕਤਾ ਕਪੂਰ ਵਰਤਮਾਨ 'ਚ ਵੱਖ-ਵੱਖ ਪਲੇਟਫਾਰਮ 'ਤੇ ਕਈ ਪ੍ਰੋਜੈਕਟਾਂ ਵਿਚਕਾਰ ਆਪਣਾ ਕੰਮ ਮੈਨੇਜ ਕਰ ਰਹੀ ਹੈ। ਜਦੋਂ ਡੇਲੀ ਸੋਪ ਦੀ ਗੱਲ ਆਉਂਦੀ ਹੈ ਤਾਂ ਏਕਤਾ ਨੇ ਬੈਂਚਮਾਰਕ ਸਥਾਪਿਤ ਕਰ ਦਿੱਤਾ ਹੈ। ਇੰਨਾ ਹੀ ਨਹੀਂ ਫਿਲਮ ਨਿਰਮਾਤਾ ਨੇ ਨਾ-ਸਿਰਫ ਟੀ. ਵੀ. ਸਮੱਗਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ਬਲਕਿ ਫਿਲਮ ਅਤੇ ਡਿਜ਼ੀਟਲ ਇੰਡਸਟਰੀ 'ਚ ਵੀ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ। ਆਨਲਾਈਨ ਦਰਸ਼ਕਾਂ ਲਈ ਏਕਤਾ ਨੇ ਬਿਹਤਰੀਨ ਕੰਟੈਂਟ ਪੇਸ਼ ਕੀਤਾ ਹੈ। ਏਕਤਾ ਕਪੂਰ ਸਭ ਤੋਂ ਪਹਿਲਾਂ ਸਕ੍ਰਿਪਟ ਪੜ੍ਹਣਾ ਪਸੰਦ ਕਰਦੀ ਹੈ ਅਤੇ ਫਿਰ ਲੋੜੀਂਦੇ ਪਲੇਟਫਾਰਮ 'ਤੇ ਉਸ ਨੂੰ ਜਾਰੀ ਕਰਨ ਦਾ ਫੈਸਲਾ ਲੈਂਦੀ ਹੈ।

ਮਤਲਬ ਏਕਤਾ ਕਪੂਰ ਲਈ ਕਹਾਣੀ ਬੇਹੱਦ ਜ਼ਰੂਰੀ ਹੈ, ਜਿਸ ਤੋਂ ਬਾਅਦ ਉਹ ਪਲੇਟਫਾਰਮ ਦਾ ਫੈਸਲਾ ਲੈਂਦਾ ਹੈ। ਏਕਤਾ ਕਪੂਰ ਨੂੰ ਹਾਲ ਹੀ 'ਚ ਕਹਿੰਦੇ ਹੋਏ ਸੁਣਿਆ ਗਿਆ ਕਿ, ''ਇਹ ਮੇਰਾ ਪਸੰਦੀਦਾ ਕੰਮ ਹੈ। ਮੈਨੂੰ ਕਹਾਣੀਆਂ ਪਸੰਦ ਹੈ ਅਤੇ ਕਹਾਣੀ ਇਹ ਤੈਅ ਕਰਦੀ ਹੈ ਕਿ ਉਹ ਕਿਹੜੇ ਪਲੇਟਫਾਰਮ 'ਤੇ ਜਾਵੇਗੀ ਅਤੇ ਮੈਨੂੰ ਇਹ ਕਰਨਾ ਚੰਗਾ ਲੱਗਦਾ ਹੈ। ਪਲੇਟਫਾਰਮ 'ਤੇ ਬਾਅਦ 'ਚ ਫੈਸਲਾ ਕੀਤਾ ਜਾਂਦਾ ਹੈ।'' ਉਨ੍ਹਾਂ ਨੇ ਅੱਗੇ ਇਹ ਵੀ ਦੱਸਿਆ ਕਿ ਉਹ ਆਪਣੀ ਸਹੂਲਤ ਮੁਤਾਬਕ ਚੋਣ ਕਰਦੀ ਹੈ। ਏਕਤਾ ਨੇ ਅੱਗੇ ਕਿਹਾ, ''ਇਹ ਮੇਰੇ ਲਈ ਇਕ ਸਹੂਲਤ ਵੀ ਹੈ, ਜਿਸ ਨੂੰ ਮੈਂ ਟੀ. ਵੀ. ਸ਼ੋਅ 'ਚ ਨਹੀਂ ਬਣਾ ਸਕਦੀ, ਉਸ ਨੂੰ ਮੈਂ ਇਕ ਵੈੱਬ ਸ਼ੋਅ ਬਣਾ ਦਿੰਦੀ ਹਾਂ, ਜਿਸ 'ਚ ਮੈਂ ਵੈੱਬ ਸ਼ੋਅ 'ਚ ਨਹੀਂ ਬਣਾ ਸਕਦੀ, ਉਸ ਨੂੰ ਮੈਂ ਇਕ ਫਿਲਮ ਬਣਾ ਦਿੰਦੀ ਹਾਂ।

ਏਕਤਾ ਕਪੂਰ ਅਵਿਸ਼ਵਾਸਯੋਗ ਸਮੱਗਰੀ ਅਤੇ ਕਹਾਣੀਆਂ ਨਾਲ ਰੂੜੀਵਾਦੀ ਸੋਚ ਨੂੰ ਤੋੜ ਕੇ ਸਰੋਤਿਆ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਏਕਤਾ ਕਪੂਰ ਆਪਣੇ ਦਰਸ਼ਕਾਂ ਦੀ ਨੱਸ ਨੂੰ ਸਪੱਸ਼ਟ ਰੂਪ ਨਾਲ ਜਾਣਦੀ ਹੈ ਅਤੇ ਇਹ ਹੀ ਵਜ੍ਹਾ ਹੈ ਕਿ ਏਕਤਾ ਵੱਖ-ਵੱਖ ਸ਼ੈਲੀਆਂ 'ਤੇ ਆਧਾਰਿਤ ਫਿਲਮਾਂ ਨਾਲ ਸਾਡਾ ਮਨੋਰੰਜਨ ਕਰ ਰਹੀ ਹੈ। ਫਿਲਮ ਨਿਰਮਾਤਾ ਆਪਣੇ ਦਰਸ਼ਕਾਂ ਨਾਲ ਚੰਹੀ ਤਰ੍ਹਾਂ ਵਾਕਿਫ ਹੈ ਅਤੇ ਉਨ੍ਹਾਂ ਦੇ ਹੀ ਟੈਸਟ ਮੁਤਾਬਕ ਸਮੱਗਰੀ ਬਣਾਉਣ 'ਚ ਵਿਸ਼ਵਾਸ ਰੱਖਦੀ ਹੈ। ਸਿਰਫ 19 ਸਾਲ ਦੀ ਉਮਰ ਤੋਂ ਏਕਤਾ ਇਸ ਇੰਡਸਟਰੀ 'ਚ ਹੈ ਅਤੇ ਹਰ ਵਰਗ 'ਚ ਖੁਦ ਨੂੰ ਸਿੱਧ ਕਰਨ 'ਚ ਸਫਲ ਰਹੀ ਹੈ।


Tags: Ekta KapoorWeb SeriesContent QueenInterviewIndian Film Producer

Edited By

Chanda Verma

Chanda Verma is News Editor at Jagbani.