FacebookTwitterg+Mail

ਏਕਤਾ ਕਪੂਰ ਦੇ ਬੈਗ 'ਚੋਂ ਹੋਏ 60 ਹਜ਼ਾਰ ਰੁਪਏ ਚੋਰੀ, ਸ਼ਿਕਾਇਤ ਦਰਜ

ekta kapoor
08 December, 2018 09:53:05 AM

ਮੁੰਬਈ(ਬਿਊਰੋ)— ਟੀ.ਵੀ. ਦੀ ਮਸ਼ਹੂਰ ਨਿਰਮਾਤਾ ਏਕਤਾ ਕਪੂਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ 'ਚ ਏਕਤਾ ਨੇ ਆਪਣੇ ਨਾਲ ਹੋਈ ਚੋਰੀ ਦੀ ਸ਼ਿਕਾਇਤ ਮੁੰਬਈ ਦੇ ਜੁਹੂ ਪੁਲਸ ਸਟੇਸ਼ਨ 'ਚ ਕੀਤੀ ਹੈ। ਉਸ ਦੇ ਬੈਗ 'ਚ ਕਰੀਬ ਡੇਢ ਲੱਖ ਰੁਪਏ ਸੀ। ਜਿਸ 'ਚੋਂ 60 ਹਜ਼ਾਰ ਚੋਰੀ ਹੋ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਜਦੋਂ ਹੋਈ, ਉਦੋਂ ਏਕਤਾ ਤੋਂ ਇਲਾਵਾ ਪੰਜ ਹੋਰ ਨੌਕਰ ਘਰ 'ਚ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁੱਛਗਿੱਛ ਦੀ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਪੁਲਸ ਨੇ ਏਕਤਾ ਕਪੂਰ ਦੇ ਘਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਕਬਜ਼ੇ 'ਚ ਲਏ ਹਨ।


Tags: Ekta KapoorTheftComplaint FiledJuhu police

About The Author

manju bala

manju bala is content editor at Punjab Kesari