FacebookTwitterg+Mail

ਮੰਦਰ ’ਚ ਗਰੀਬਾਂ ਨੂੰ ਦਾਨ ਕਰਨ ’ਤੇ ਟਰੋਲ ਹੋਈ ਏਕਤਾ ਕਪੂਰ, ਵੀਡੀਓ ਵਾਇਰਲ

ekta kapoor gets trolled for   throwing   bananas at beggars outside temple
25 February, 2020 03:52:31 PM

ਮੁੰਬਈ(ਬਿਊਰੋ)- ਦਿੱਗਜ ਫਿਲਮ ਨਿਰਮਾਤਾ ਏਕਤਾ ਕਪੂਰ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਏਕਤਾ ਕਪੂਰ ਮੰਦਰ ਦੇ ਬਾਹਰ ਗਰੀਬਾਂ ਨੂੰ ਕੇਲੇ ਦਾਨ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਜਿਸ ਚੀਜ਼ ਲਈ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ, ਉਹ ਉਨ੍ਹਾਂ ਦਾ ਕੇਲੇ ਦਾਨ ਕਰਨਾ ਨਹੀਂ ਸਗੋਂ ਦਾਨ ਕਰਨ ਦਾ ਤਰੀਕਾ ਹੈ। ਏਕਤਾ ਗਰੀਬ ਲੋਕਾਂ ਨੂੰ ਦਾਨ ਕਰਦੇ ਸਮੇਂ ਉਨ੍ਹਾਂ ਨੂੰ ਆਪਣਾ ਹੱਥ ਨਹੀਂ ਛੂੰਹਣ ਦੇ ਰਹੀ ਅਤੇ ਜਦੋਂ ਉਹ ਹੱਥ ਫੈਲਾਉਂਦੇ ਹਨ ਤਾਂ ਕੇਲੇ ਨੂੰ ਉੱਤੋ ਦੀ ਹੀ ਸੁੱਟ ਦਿੰਦੀ ਹੈ। ਇਸ ਕਾਰਨ ਇਕ ਕੇਲਾ ਉਹ ਜ਼ਮੀਨ ’ਤੇ ਵੀ ਡਿੱਗਾ ਦਿੰਦੀ ਹੈ। ਏਕਤਾ ਦਾਨ-ਪੁੰਨ ਵੀ ਕਰਨਾ ਚਾਹੁੰਦੀ ਹੈ ਪਰ ਗਰੀਬ ਲੋਕਾਂ ਨੂੰ ਹੱਥ ਵੀ ਨਹੀਂ ਲਗਾਉਣਾ ਚਾਹੁੰਦੀ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਟਰੋਲ ਕੀਤਾ ਗਿਆ ਹੈ।


ਇਕ ਯੂਜ਼ਰ ਨੇ ਕੁਮੈਂਟ ਬਾਕਸ ਵਿਚ ਲਿਖਿਆ,‘‘ਵਾਹ... ਕੀ ਤਰੀਕਾ ਹੈ ਦਾਨ ਕਰਨ ਦਾ। ਇਸ ਨੂੰ ਉਨ੍ਹਾਂ ਦੇ ਹੱਥਾਂ ਵਿਚ ਸੁੱਟ ਦਿਓ। ਜੇਕਰ ਉਨ੍ਹਾਂ ਨੂੰ ਛੂੰਹਣ ਵਿਚ ਮੁਸ਼ਕਲ ਆ ਰਹੀ ਹੈ ਤਾਂ ਦਾਨ ਨਾ ਕਰੋ।’’ ਇਕ ਹੋਰ ਯੂਜ਼ਰ ਨੇ ਲਿਖਿਆ,‘‘ਉਹ ਕੇਲੇ ਦਾਨ ਕਰ ਰਹੀ ਹੈ ਜਾਂ ਉਨ੍ਹਾਂ ਨੂੰ ਗਰੀਬਾਂ ’ਤੇ ਸੁੱਟ ਰਹੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਨ੍ਹਾਂ ਦਾ ਹੱਥ ਗਰੀਬਾਂ ਨਾਲ ਲੱਗੇ। ਓਏ ਫਿਰ ਦਾਨ ਕਰਨਾ ਹੀ ਕਿਉਂ ਹੈ?’’ ਇਕ ਹੋਰ ਯੂਜ਼ਰ ਨੇ ਆਪਣਾ ਗੁੱਸਾ ਕੱਢਦੇ ਹੋਏ ਕੁਮੈਂਟ ਬਾਕਸ ਵਿਚ ਲਿਖਿਆ,‘‘ਉਹ ਸਹੀ ਵਿਚ ਕੇਲੇ ਉਨ੍ਹਾਂ ’ਤੇ ਸੁੱਟ ਰਹੀ ਹੈ। ਜਿਵੇਂ ਤੁਸੀਂ ਕੁੱਤੇ ਨੂੰ ਬਿਸਕਿਟ ਦਿੰਦੇ ਹੋ...।’’ 


Tags: Ekta KapoorTrolleBananasTempleVideoInstagram

About The Author

manju bala

manju bala is content editor at Punjab Kesari