FacebookTwitterg+Mail

'ਨਾਗਿਨ 3' ਮੌਨੀ ਰਾਏ ਦੀ ਵਾਪਸੀ, ਏਕਤਾ ਕਪੂਰ ਨੇ ਵੀਡੀਓ 'ਚ ਦਿੱਤਾ ਹਿੰਟ

ekta kapoor hints at mouni roy  s return in naagin  promises craziest finale
19 April, 2019 01:31:03 PM

ਨਵੀਂ ਦਿੱਲੀ (ਬਿਊਰੋ) — 'ਨਾਗਿਨ 3' ਫੈਨਜ਼ ਲਈ ਖੁਸ਼ਖਬਰੀ ਹੈ। ਸ਼ੋਅ ਫਿਨਾਲੇ ਦੇ ਕਰੀਬ ਹੈ। ਅਜਿਹੇ 'ਚ ਕਿਵੇਂ ਸੰਭਵ ਹੈ ਕਿ ਮੇਕਰਸ ਦਰਸ਼ਕਾਂ ਲਈ ਵੱਡਾ ਸਰਪ੍ਰਾਈਜ਼ ਨਾ ਪਲਾਨ ਕਰੇ। ਸ਼ੋਅ ਦੀ ਕ੍ਰਿਅਟਕ ਤੇ ਪ੍ਰੋਡਿਊਸਰ ਏਕਤਾ ਕਪੂਰ ਨੇ ਸੀਜ਼ਨ 3 ਦੇ ਗ੍ਰੈਂਡ ਫਿਨਾਲੇ ਦੇ ਐਲਾਨ ਨਾਲ ਇਹ ਵੀ ਹਿੰਟ ਦਿੱਤਾ ਕਿ ਕੁਝ ਵੱਡਾ ਧਮਾਲ ਹੋਣ ਵਾਲਾ ਹੈ। ਏਕਤਾ ਕਪੂਰ ਨੇ ਇਕ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਮੌਨੀ ਰਾਏ ਦੀ ਝਲਕ ਦੇਖਣ ਨੂੰ ਮਿਲਦੀ ਹੈ।
ਸੁਪਰਨੈਚੁਰਲ ਥ੍ਰਿਲਰ 'ਨਾਗਿਨ 3' ਦੀ ਸਟੋਰੀਲਾਈਨ 'ਚ ਉਤਸ਼ਾਹ ਵਧਦਾ ਹੀ ਜਾ ਰਿਹਾ ਹੈ। ਸੀਜ਼ਨ ਦੇ ਫਿਨਾਲੇ ਐਪੀਸੋਡ 'ਚ ਅਣਗਿਣਤ ਟਵਿਸਟ ਦੇਖਣ ਨੂੰ ਮਿਲਣਗੇ। ਏਕਤਾ ਨੇ ਪ੍ਰੋਮੋ ਵੀਡੀਓ ਦੇ ਕੈਪਸ਼ਨ 'ਚ ਲਿਖਿਆ, ''ਸਾਰੇ ਨਾਗਿਨ ਫੈਨਜ਼...ਆਉਣ ਵਾਲੀ ਕ੍ਰੇਜੀਏਸਟ ਫਿਨਾਲੇ ਲਈ ਸੀਟ ਬੈਲਟ ਬੰਨ੍ਹ ਕੇ ਰੱਖ ਲਵੋ। ਇਸ ਮਈ 'ਚ ਬੇਲਾ ਨੂੰ ਇਕ ਅਜਨਬੀ ਤੋਂ ਮਦਦ ਮਿਲੇਗੀ ਅਤੇ ਇਕ ਅਧੂਰੀ ਕਹਾਣੀ ਨੂੰ ਡਰਾਮੇਟਿਕ ਅੰਜ਼ਾਮ ਮਿਲੇਗਾ, ਜਿਹੜੇ ਲੋਕ ਨਾਗਿਨ ਯੂਨੀਵਰਸ ਨੂੰ ਫਾਲੋ ਕਰਦੇ ਹਨ ਉਹ ਆਉਣ ਵਾਲੀ ਹੈ। ਇਸ ਕੈਪਸ਼ਨ ਦੇ ਟੈਗ 'ਚ ਏਕਤਾ ਕਪੂਰ ਨੇ #queenofnaagins ਲਿਖਿਆ ਹੈ, ਜੋ ਕਿ ਮੌਨੀ ਰਾਏ ਦਾ ਨਾਂ ਦਿਮਾਗ 'ਚ ਲਿਆਉਂਦਾ ਹੈ।


ਦੱਸ ਦਈਏ ਕਿ ਮੌਨੀ ਰਾਏ 'ਨਾਗਿਨ' ਦੇ ਪਿਛਲੇ ਦੋ ਸੀਜ਼ਨ 'ਚ ਮੇਨ ਲੀਡ ਸੀ। ਇਸ ਸ਼ੋਅ ਨੇ ਮੌਨੀ ਰਾਏ ਦੀ ਕਿਮਸਤ ਬਦਲ ਦਿੱਤੀ। ਮੌਨੀ ਸੁਪਰਨੈਚੁਰਲ ਡਰਾਮਾ 'ਨਾਗਿਨ' ਤੋਂ ਇਸ ਤਰ੍ਹਾਂ ਮਸ਼ਹੂਰ ਹੋਈ ਕਿ ਅੱਜ ਉਹ ਬਾਲੀਵੁੱਡ 'ਚ ਸਫਲ ਪਾਰੀ ਖੇਡ ਰਹੀ ਹੈ। ਉਥੇ ਹੀ 'ਨਾਗਿਨ' 'ਚ ਸੁਰਭੀ ਜਯੋਤੀ, ਅਨੀਤਾ ਹਸਨੰਦਾਨੀ, ਕਰਿਸ਼ਮਾ ਤੰਨਾ, ਪਰਲ ਪੁਰੀ, ਰਜਤ ਟੋਕਸ ਮੁੱਖ ਭੂਮਿਕਾ 'ਚ ਹਨ। ਸ਼ੋਅ ਨੇ ਟੀ. ਆਰ. ਪੀ. ਚਾਰਟ 'ਚ ਲਗਾਤਾਰ ਆਪਣਾ ਦਬਦਬਾ ਕਾਇਮ ਰੱਖਿਆ ਹੋਇਆ ਹੈ। ਮੌਨੀ ਰਾਏ ਨੂੰ ਇਕ ਵਾਰ ਫਿਰ ਨਾਗਿਨ ਸੀਰੀਜ਼ 'ਚ ਦੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ। 


Tags: Ekta KapoorMouni RoyNaagin 3Promises Craziest FinaleAdaa KhanSurbhi JyotiAnita HassanandaniKarishma Tanna

Edited By

Sunita

Sunita is News Editor at Jagbani.