ਮੁੰਬਈ(ਬਿਊਰੋ)- ਏਕਤਾ ਕਪੂਰ ਦਾ ਮਸ਼ਹੂਰ ਸ਼ੋਅ ‘ਨਾਗਿਨ 4’ ਪਿਛਲੇ ਕੁੱਝ ਦਿਨਾਂ ਤੋਂ ਕਾਫੀ ਸੁਰਖੀਆਂ ਵਿਚ ਹੈ। ਸ਼ੋਅ ਨੂੰ ਲੈ ਕੇ ਕਈ ਖਬਰਾਂ ਆ ਰਹੀਆਂ ਸਨ, ਜਿਸ ’ਤੇ ਹੁਣ ਏਕਤਾ ਨੇ ਵੀਡੀਓ ਸ਼ੇਅਰ ਕਰਕੇ ਖੁੱਲ੍ਹ ਕੇ ਗੱਲ ਕੀਤੀ। ਏਕਤਾ ਨੇ ਕਿਹਾ, ‘‘ਮੇਰੇ ਕੋਲੋਂ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਕੀ ‘ਨਾਗਿਨ 4’ ਖਤਮ ਹੋ ਰਿਹਾ ਹੈ ਜਾਂ ‘ਨਾਗਿਨ 5’ ਸ਼ੁਰੂ ਹੋ ਰਿਹਾ ਹੈ। ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਅਸੀਂ ‘ਨਾਗਿਨ 4’ ਨੂੰ ਖਤਮ ਕਰ ਰਹੇ ਹਾਂ ਅਤੇ ਜਲਦ ‘ਨਾਗਿਨ 5’ ਦੀ ਸ਼ੂਟਿੰਗ ਸ਼ੁਰੂ ਕਰ ਦੇਵਾਂਗੇ। ਨਾਗਿਨ ਦੇ ਚੌਥੇ ਸੀਜਨ ‘ਤੇ ਮੈਂ ਫੋਕਸ ਨਹੀਂ ਕਰ ਪਾਈ ਸੀ ਪਰ ਹੁਣ ਅਗਲੇ ਸੀਜ਼ਨ ਵਿਚ ਅਸੀਂ ਵਧੀਆ ਕਰਾਂਗੇ ਅਤੇ ਸਾਰਿਆਂ ਨੂੰ ਪਸੰਦ ਆਵੇਗਾ।’’
ਏਕਤਾ ਨੇ ਕਿਹਾ, ‘‘ਅਭਿਨੇਤਰੀ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਵਾਂ ਕਿ ਨਿਆ ਸ਼ਰਮਾ, ਅਨੀਤਾ, ਵਿਜੇਂਦਰ ਵਰਗੇ ਸਾਰੇ ਸਟਾਰਸ ਨੇ ਵਧੀਆ ਕੰਮ ਕੀਤਾ ਹੈ। ਤੁਸੀਂ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ। ਮੈਂ ਇਨ੍ਹਾਂ ਸਿਤਾਰਿਆਂ ਨਾਲ ਕੁੱਝ ਨਵਾਂ ਲੈ ਕੇ ਆਉਣ ਵਾਲੀ ਹਾਂ।’’ ਏਕਤਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘‘ਕੀ ਤੁਸੀਂ ਮੇਰੇ ਨਾਗਿਨਟਾਇਨ ਬਣੋਗੇ? ਰਹੀ ਗੱਲ ਰਸ਼ਮੀ ਦੇਸਾਈ ਦੀ ਤਾਂ ਉਨ੍ਹਾਂ ਨੂੰ ਸਪੈਸ਼ਲ ਅਪੀਈਰੈਂਸ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ 2 ਐਪੀਸੋਡ ਵਿਚ ਸ਼ਾਨਦਾਰ ਕੰਮ ਕੀਤਾ ਸੀ।’’

ਤਾਲਾਬੰਦੀ ਤੋਂ ਬਾਅਦ ਸਾਰੇ ਬਾਕੀ ਬਚੇ ਐਪੀਸੋਡ ਦੀ ਸ਼ੂਟਿੰਗ ਕਰਾਂਗੇ। ਉਥੇ ਹੀ ਮੀਡੀਆ ਰਿਪੋਰਟ ਮੁਤਾਬਕ 15 ਜੂਨ ਤੋਂ ਫਿਲਮ ਸਿਟੀ ਖੁੱਲ੍ਹ ਜਾਵੇਗਾ । ਦੱਸ ਦੇਈਏ ਕਿ ਬਿੱਗ ਬੌਸ ਤੋਂ ਬਾਅਦ ਰਸ਼ਮੀ ਨੇ ਇਸ ਸ਼ੋਅ ਨੂੰ ਸ਼ੁਰੂ ਕੀਤਾ ਸੀ। ਇਸ ਸ਼ੋਅ ਵਿਚ ਰਸ਼ਮੀ ਨੇ ਜੈਸਮੀਨ ਭਸੀਨ ਜਗ੍ਹਾ ਲਈ ਸੀ।

ਕੁੱਝ ਦਿਨ ਪਹਿਲਾਂ ਹੀ ਮਹਾਰਾਸ਼ਟਰ ਦੇ ਸੀਐੱਮ ਉੱਧਵ ਠਾਕਰੇ ਨੇ ਏਕਤਾ ਕਪੂਰ ਅਤੇ ਬਾਕੀ ਟੀ.ਵੀ. ਇੰਡਸਟਰੀ ਦੇ ਕੁੱਝ ਲੋਕਾਂ ਦੀ ਮੀਟਿੰਗ ਹੋਈ ਸੀ। ਏਕਤਾ ਕਪੂਰ ਨੇ ਮੀਟਿੰਗ ਦੇ ਬਾਰੇ ਵਿਚ ਗੱਲ ਕਰਦੇ ਹੋਏ ਲਿਖਿਆ,‘‘ਅਸੀਂ ਸੀਐੱਮ ਨੂੰ ਦੱਸਿਆ ਕਿ ਨਵੇਂ ਐਪੀਸੋਡਸ ਦੀ ਕਮੀ ਦੇ ਚਲਦਿਆਂ ਦਰਸ਼ਕ ਪੁਰਾਣੇ ਸ਼ੋਅਜ਼ ਦੇਖ ਰਹੇ ਹਨ। ਅਸੀਂ ਸਾਰਿਆਂ ਲੋਕਾਂ ਨੇ ਸੀਐੱਮ ਨੂੰ ਬੇਨਤੀ ਕੀਤੀ ਹੈ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਜੇਕਰ ਸਰਕਾਰ ਸ਼ੂਟਿੰਗ ਸ਼ੁਰੂ ਕਰਨ ਦੀ ਇਜ਼ਾਜਤ ਦੇ ਦਿੰਦੀ ਹੈ ਤਾਂ ਅਸੀਂ ਸੈੱਟ ’ਤੇ ਹਰ ਤਰ੍ਹਾਂ ਦੀ ਸਾਵਧਾਨੀ ਬਰਤਾਂਗੇ। ਇਸ ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਜਲਦ ਹੀ ਇਕ ਟੀਮ ਦਾ ਗਠਨ ਕਰਾਂਗੇ।’’