FacebookTwitterg+Mail

ਏਕਤਾ ਕਪੂਰ ਬਣੀ 'LinkedIn Influencer'

ekta kapoor on becoming a linkedin influencer
09 May, 2019 05:02:21 PM

ਮੁੰਬਈ(ਬਿਊਰੋ)— ਇਕ ਹੋਰ ਉਪਲੱਬਧੀ ਆਪਣੇ ਨਾਮ ਕਰਦੇ ਹੋਏ, ਏਕਤਾ ਕਪੂਰ ਹੁਣ ਇਕ 'LinkedIn Influencer' ਬਣ ਗਈ ਹੈ। ਭਾਰਤੀ ਟੀ.ਵੀ. ਦੀ ਗੇਮ-ਚੇਂਜਰ, ਏਕਤਾ ਕੰਟੈਂਟ ਕੁਵੀਨ ਦੇ ਰੂਪ 'ਚ ਲੋਕਾਂ 'ਚ ਕਾਫੀ ਹਰਮਨ ਪਿਆਰੀ ਹੈ, ਜਿਨ੍ਹੇ ਨਾ ਸਿਰਫ ਭਾਰਤੀ ਟੈਲੀਵਿਜਨ ਸਗੋਂ ਫਿਲਮਾਂ ਅਤੇ ਓ. ਟੀ. ਟੀ. ਸਪੇਸ 'ਚ ਵੀ ਵੱਡੇ ਪੈਮਾਨੇ 'ਤੇ ਵਿਕਾਸ ਦੇ ਨਾਲ ਭਾਰਤ ਨੂੰ ਇਕ ਨਵੀਂ ਪਛਾਣ ਦਿੱਤੀ। 'ਕਿਊਂਕਿ ਸਾਸ ਵੀ ਕਭੀ ਬਹੂ ਥੀ', 'ਕਹਾਣੀ ਘਰ ਘਰ ਕੀ' ਅਤੇ 'ਨਾਗਿਨ ਵਰਗੇ ਮਸ਼ਹੂਰ ਟੀ.ਵੀ. ਸ਼ੋਅਜ਼ ਦੀ ਵਿਰਾਸਤ ਦੇ ਨਾਲ ਅਤੇ ਦਮਦਾਰ ਫਿਲਮਾਂ ਦੇ ਨਾਲ 'LinkedIn Influencer' ਦੇ ਰੂਪ 'ਚ ਏਕਤਾ ਕਪੂਰ ਦੀ ਸ਼ੁਰੂਆਤ ਭਾਰਤੀ ਉਦਯੋਗ 'ਚ ਉਨ੍ਹਾਂ  ਦੇ ਸ਼ਾਨਦਾਰ ਕੰਮ 'ਤੇ ਚਾਰ ਚੰਨ ਦੀ ਤਰ੍ਹਾਂ ਹੈ।

  LinkedIn Influencer ਦੇ ਰੂਪ 'ਚ ਨਾਮਜ਼ਦ ਹੋਣ ਤੇ ਖੁਸ਼ ਹੈ ਏਕਤਾ ਕਪੂਰ 

ਏਕਤਾ ਕਪੂਰ ਨੇ ਭਾਰਤ 'ਚ ਫਿਲਮ ਅਤੇ ਟੈਲੀਵਿਜਨ ਦੇ ਨਾਲ-ਨਾਲ ਓ. ਟੀ. ਟੀ. ਡਿਜੀਟਲ ਸਪੇਸ 'ਚ ਵੀ ਪ੍ਰਮੁੱਖ ਨਿਰਮਾਤਾ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਲੱਗਭੱਗ 124 ਟੀ. ਵੀ. ਸੀਰੀਅਲਸ, 39 ਫਿਲਮਸ ਅਤੇ 25 ਵੈੱਬ ਸ਼ੋਅਜ਼ ਦੇ ਨਾਲ ਅਜਿਹੀ ਕੋਈ ਵੀ ਸਕ੍ਰੀਨ ਨਹੀਂ ਹੈ, ਜਿਸ 'ਤੇ ਕੰਟੈਂਟ ਕੁਵੀਨ ਏਕਤਾ ਕਪੂਰ ਆਪਣਾ ਜਾਦੂ ਫੈਲਾਉਣ 'ਚ ਅਸਮਰਥ ਰਹੀ ਹੋਵੇ। 'LinkedIn Influencer' ਦੇ ਰੂਪ 'ਚ ਨਾਮਜ਼ਦ ਹੋਣ 'ਤੇ ਖੁਸ਼ੀ ਪ੍ਰਗਟਾਉਂਦਿਆਂ ਏਕਤਾ ਕਪੂਰ ਕਿਹਾ ਕਿ 'LinkedIn Influencer' ਸਮੁਦਾਏ ਦਾ ਹਿੱਸਾ ਹੋਣ ਦੇ ਨਾਅਤੇ ਮੈਨੂੰ ਆਪਣਾ ਤਜ਼ਰਬਾ ਸਾਂਝਾ ਕਰਨ ਦਾ ਮੌਕੇ ਮਿਲਿਆ ਅਤੇ ਦੂਜਿਆਂ ਨੂੰ ਕੰਟੈਂਟ ਦੀ ਦੁਨੀਆ 'ਚ ਆਪਣੀ ਥਾਂ ਲੱਭਣ ਲਈ ਪ੍ਰੇਰਿਤ ਕਰਨ ਦਾ ਮੌਕਾ ਮਿਲੇਗਾ। ਮੈਂ 'LinkedIn Influencer' ਦੇ ਇਸ ਸਮੂਹ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੀ ਹਾਂ।''


Tags: Ekta KapoorLinkedIn InfluencerKyunki Saas Bhi Kabhi Bahu ThiKahaani Ghar Ghar KiNaaginBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.