FacebookTwitterg+Mail

ਏਕਤਾ ਕਪੂਰ ਨੇ ਬਾਲਾਜੀ ਟੈਲੀਫਿਲਮਸ ਸ਼ੁਰੂ ਕਰਨ ਦਾ ਆਪਣਾ ਅਨੁਭਵ ਕੀਤਾ ਸਾਂਝਾ

ekta kapoor shares her personal experience right after starting bajali telefilms
14 May, 2019 04:53:44 PM

ਮੁੰਬਈ(ਬਿਊਰੋ)— ਇੰਡਸਟਰੀ ਦਾ ਇਕ ਮਸ਼ਹੂਰ ਨਾਮ ਏਕਤਾ ਨੇ ਆਪਣੀ ਮਾਂ ਨਾਲ ਬਹੁਤ ਘੱਟ ਉਮਰ 'ਚ ਇਕ ਨਿਰਮਾਤਾ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਵਾਤ ਕੀਤੀ ਸੀ ਅਤੇ ਇਸ ਦੌਰਾਨ ਬਹੁਤ ਸਾਰੇ ਸਵਾਲ ਸਨ ਜੋ ਏਕਤਾ ਕੋਲੋਂ ਅਕਸਰ ਪੁੱਛੇ ਜਾਂਦੇ ਸਨ। ਏਕਤਾ ਨੇ ਬਾਲਾਜੀ ਨਾਲ ਆਪਣੇ ਸਫਰ ਨੂੰ ਆਖਿਰਕਾਰ ਇਕ ਨਵੇਂ ਸੋਸ਼ਲ ਮੀਡੀਆ ਪੋਸਟ ਨਾਲ ਸਾਂਝਾ ਕੀਤਾ ਹੈ। ਫਿਲਮ ਨਿਰਮਾਤਾ ਨੇ ਬਹੁਤ ਛੋਟੀ ਉਮਰ 'ਚ ਆਪਣੀ ਮਾਂ ਨਾਲ ਇਕ ਨਿਰਮਾਤਾ ਦੇ ਰੂਪ 'ਚ ਆਪਣਾ ਸਫਰ ਸ਼ੁਰੂ ਕੀਤਾ ਸੀ ਅਤੇ ਅਜਿਹਾ ਉਨ੍ਹੀਂ ਦਿਨੀਂ ਬਹੁਤ ਘੱਟ ਹੁੰਦਾ ਸੀ। ਚਾਹੇ ਏਕਤਾ ਦੇ ਪਿਤਾ ਆਪਣੇ ਸਮੇਂ ਦੇ ਸਭ ਤੋਂ ਵੱਡੇ ਸੁਪਰਸਟਾਰਸ 'ਚੋਂ ਇਕ ਸਨ ਪਰ ਏਕਤਾ ਨੇ ਉਨ੍ਹਾਂ ਦੀ ਮਦਦ ਨਹੀਂ ਲਈ ਅਤੇ ਆਪਣੇ ਦਮ 'ਤੇ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਈ। ਸੋਸ਼ਲ ਮੀਡੀਆ 'ਤੇ ਪਰਿਵਾਰ ਨਾਲ ਤਸਵੀਰ ਸਾਂਝੀ ਕਰਦੇ ਹੋਏ ਏਕਤਾ ਨੇ ਲਿਖਿਆ,''ਮਦਰਜ਼ ਡੇ ਹਰ ਰੋਜ਼ ਹੁੰਦਾ ਹੈ। ਇਸ ਲਈ ਇਹ ਪੋਸਟ ਮੇਰੀ ਬੌਸ ਪਾਰਟਨਰ ਅਤੇ ਮਾਂ ਲਈ ਹੈ।''


ਜਦੋਂ ਅਸੀਂ ਸ਼ੁਰੂਵਾਤ ਕੀਤੀ ਸੀ ਤਾਂ ਉਦੋਂ ਲੋਕ ਇਹ ਸੋਚ ਕੇ ਹੈਰਾਨ ਸਨ ਕਿ... ਕਿਉਂ ਮੇਰੀ ਕੰਪਨੀ 'ਚ ਮੇਰੇ ਮਸ਼ਹੂਰ ਪਿਤਾ ਜੀ ਦੇ ਬਜਾਏ ਇਕ ਨਿਰਮਾਤਾ ਦੇ ਰੂਪ 'ਚ ਮੇਰੀ ਮਾਂ ਦਾ ਨਾਮ ਸੀ ਪਰ ਮੇਰੇ ਪਿਤਾ ਜੀ ਨੇ ਕਿਹਾ ਕਿ ਕਿਉਂਕਿ ਤੁਸੀਂ ਦੋਵੇਂ ਕੰਮ ਕਰ ਰਹੇ ਹਾਂ, ਇਸ ਲਈ ਸਾਨੂੰ ਆਪਣੇ ਨਾਵਾਂ ਦੀ ਹੀ ਵਰਤੋ ਕਰਨੀ ਚਾਹੀਦੀ ਹੈ ਅਤੇ ਕੁਝ ਸਾਲਾਂ ਬਾਅਦ, ਅੱਜ ਅਸੀਂ ਇੱਥੇ ਖੜ੍ਹੇ ਹਾਂ। ਮੀਡੀਆ 'ਚ ਸਾਡਾ ਹੀ ਸ਼ਾਇਦ ਪਹਿਲਾ ਮਾਂ-ਧੀ ਦਾ ਸਟਾਰਟ-ਅਪ ਹੈ ਪਰ ਉਂਮੀਦ ਹੈ ਕਿ ਭਵਿੱਖ 'ਚ ਇਸ ਦੀ ਗਿਣਤੀ ਵੱਧ ਜਾਵੇਗੀ।
Punjabi Bollywood Tadka
ਦਿਨ ਦੀ ਸ਼ੁਰੂਆਤ 'ਚ ਏਕਤਾ ਨੇ ਖੁਦ ਨੂੰ ਦੋ ਪੁੱਤਰਾਂ ਦੀ ਮਾਂ ਦੱਸਦੇ ਹੋਏ ਆਪਣੇ ਭਤੀਜੇ ਲਕਸ਼ ਅਤੇ ਬੇਟੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਕਿਵੇਂ ਉਹ ਤਿੰਨ ਸਾਲ ਪਹਿਲਾਂ ਆਪਣੇ ਭਤੀਜੇ ਲਕਸ਼ ਦੇ ਜਨਮ ਨਾਲ ਇਕ ਮਾਂ ਬਣ ਗਈ ਸੀ ਅਤੇ ਇਸ ਸਾਲ ਆਪਣੇ ਬੇਟੇ ਰਵੀ ਦੇ ਜਨਮ ਨਾਲ ਇਹ ਉਨ੍ਹਾਂ ਦਾ ਪਹਿਲਾ ਮਦਰਜ਼ ਡੇ ਨਹੀਂ ਸੀ ਕਿਉਂਕਿ ਏਕਤਾ ਤਿੰਨ ਸਾਲਾਂ ਤੋਂ ਲਕਸ਼ ਦੇ ਨਾਲ ਇਹ ਦਿਨ ਮਨਾ ਰਹੀ ਹੈ।


Tags: Ekta KapoorBajali TelefilmsLaksshya KapoorJeetendraShobha KapoorBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.