ਜਲੰਧਰ(ਬਿਊਰੋ)- ਸੰਗੀਤ ਜਗਤ ਦਾ ਦਾਇਰਾ ਦਿਨੋਂ-ਦਿਨ ਵੱਡਾ ਹੋ ਰਿਹਾ ਹੈ ਅਤੇ ਆਏ ਦਿਨ ਨਵੇਂ-ਨਵੇਂ ਕਲਾਕਾਰ ਇਸ ਖੇਤਰ ’ਚ ਆ ਰਹੇ ਹਨ। ਅਜਿਹੀ ਹੀ ਇਕ ਗਾਇਕਾ ਹੈ ਏਕਤਾ। ਦੱਸ ਦੇਈਏ ਕਿ ਏਕਤਾ ਜਲਦ ਹੀ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੂ-ਬੂ-ਰੂ ਹੋਣ ਜਾ ਰਹੀ ਹੈ, ਜੋ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜੀ ਹਾਂ, ਹਾਲ ਹੀ ’ਚ ਏਕਤਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟਰ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਆਪਣੇ ਇਸ ਪੋਸਟਰ ਰਾਹੀਂ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਫੈਨਬੇਸ’ ਦੀ ਜਾਣਕਾਰੀ ਦਿੱਤੀ ਹੈ। ਗੱਲ ਕਰੀਏ ਗੀਤ ਦੀ ਤਾਂ ਇਸ ਨੂੰ ਏਕਤਾ ਨੇ ਆਪਣੀ ਮਿੱਠੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਕਬੀਰ ਕੰਗ ਵੱਲੋਂ ਲਿਖੇ ਗਏ ਹਨ, ਜਦਕਿ ਮਿਊਜ਼ਿਕ ਕੁਮਾਰ ਪ੍ਰੱਭ ਵੱਲੋਂ ਤਿਆਰ ਕੀਤਾ ਗਿਆ ਹੈ।
ਇਸ ਗੀਤ ਦੀ ਵੀਡੀਓ ਜੀਵਨ ਰਸ਼ੌਲੀ ਨੇ ਬਣਾਈ ਹੈ ਤੇ ਨਾਲ ਹੀ ਗੀਤ ਨੂੰ ਐਡਿਟ ਤੇ ਕਲਰਿੰਗ ਵੀ ਇਨ੍ਹਾਂ ਨੇ ਹੀ ਕੀਤਾ ਹੈ। ਗੱਲ ਕਰੀਏ ਇਸ ਗੀਤ ਦੇ ਪੋਸਟਰ ਦੀ ਤਾਂ ਉਸ ‘ਚ ਸਪੈਸ਼ਲ ਧੰਨਵਾਦ ਕੀਤਾ ਗਿਆ ਹੈ ਪਰਗਟ ਸੰਧੂ, ਨੀਤੂ ਸੰਧੂ ਤੇ ਨਰਿੰਦਰ ਗਰਗ ਤੇ ਨਰਿੰਦਰ ਵਿਰਕ ਦਾ। ਗੀਤ ਨੂੰ ਐੱਨ ਈ ਰਿਕਾਰਡਸ ਤੇ ਪੀ ਐੱਨ ਸੰਧੂ ਦੁਆਰਾ ਪ੍ਰੀਜੈਂਟ ਕੀਤਾ ਜਾਵੇਗਾ। ਏਕਤਾ ਦਾ ਕੁਝ ਸਮਾਂ ਪਹਿਲਾਂ ਹੀ ਗੀਤ ‘ਕਸੂਰ’ ਰਿਲੀਜ਼ ਹੋਇਆ ਸੀ, ਜੋ ਕਿ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਉਸ ਗੀਤ ਤੋਂ ਬਾਅਦ ਹੀ ਏਕਤਾ ਕਾਫੀ ਸੁਰਖੀਆਂ ‘ਚ ਆ ਗਈ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਏਕਤਾ ਦੇ ਇਸ ਗੀਤ ਨੂੰ ਵੀ ਦਰਸ਼ਕਾਂ ਦਾ ਖੂਬ ਪਿਆਰ ਮਿਲੇਗਾ।