ਮੁੰਬਈ- ਬਾਲੀਵੁੱਡ ਦੀਆਂ ਕਈ ਹਸਤੀਆਂ ਮੁੰਬਈ 'ਚ ਹੋਏ ਇਕ ਫੈਸ਼ਨ ਸ਼ੋਅ 'ਚ ਪੁੱਜੀਆਂ। 'ਐਲੇ ਗ੍ਰੈਜੁਏਟਜ਼ ਫੈਸ਼ਨ ਸ਼ੋਅ' ਦਾ ਆਯੋਜਨ ਐਲੇ ਮੈਗਜ਼ੀਨ ਵਲੋਂ ਕਰਵਾਇਆ ਗਿਆ ਸੀ। ਆਪਣੀ ਹੌਟ ਅਦਾਵਾਂ ਨਾਲ ਸਭ ਨੂੰ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਵੀ ਇਸ ਫੈਸ਼ਨ 'ਚ ਪੁੱਜੀ। 'ਐਲੇ ਗ੍ਰੈਜੁਏਟਜ਼ ਫੈਸ਼ਨ ਸ਼ੋਅ' 'ਚ ਬਾਲੀਵੁੱਡ ਅਦਾਕਾਰਾ ਸਨਾ ਖਾਨ ਵੀ ਸ਼ਾਮਲ ਹੋਈ ਸੀ। ਦੱਸ ਦਈਏ ਕਿ ਸਨਾ ਦੀ ਫਿਲਮ 'ਵਜ੍ਹਾ ਤੁਮ ਹੋ' ਹਾਲ ਹੀ 'ਚ ਰਿਲੀਜ਼ ਹੋਈ ਹੈ।
ਇਸ ਦੌਰਾਨ ਅਦਾਕਾਰਾ ਰਿਚਾ ਚੱਢਾ ਵੀ ਫੈਸ਼ਨ ਸ਼ੋਅ 'ਚ ਰੈਂਪ ਵਾਕ ਕਰਦੀ ਨਜ਼ਰ ਆਈ ਸੀ। ਆਪਣੇ ਬੋਲਡ ਅੰਦਾਜ਼ ਲਈ ਮਸ਼ਹੂਰ ਅਦਾਕਾਰਾ ਗਿਜ਼ੇਲ ਠਕਰਾਲ ਨੂੰ ਵੀ 'ਐਲੇ ਗ੍ਰੈਜੁਏਟਜ਼ ਫੈਸ਼ਨ ਸ਼ੋਅ' 'ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਇਸ ਫੈਸ਼ਨ ਸ਼ੋਅ 'ਚ ਵਾਣੀ ਕਪੂਰ, ਨਾਜ਼ੀਆ ਹੁਸੈਨ ਆਦਿ ਸਿਤਾਰੇ ਵੀ ਪੁੱਜੇ ਸਨ।