ਵਾਸ਼ਿੰਗਟਨ— ਅਮਰੀਕਾ ਦੇ ਉਟਾਹ ਦੀ ਰਹਿਣ ਵਾਲੀ ਮਾਡਲ ਐਲੀ ਜਾਨਸਨ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਬੈਨ ਕਰ ਦਿੱਤਾ ਗਿਆ। ਇਸ ਬਾਰੇ ਮਾਡਲ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਗਾਈਡਲਾਈਨ ਨੂੰ ਨਹੀਂ ਤੋੜਿਆ, ਇਸ ਦੇ ਬਾਵਜੂਦ ਇੰਸਟਾਗ੍ਰਾਮ ਨੇ ਉਸ ਦੇ ਅਕਾਊਂਟ ਨੂੰ ਹਟਾ ਦਿੱਤਾ। ਕਈ ਲੋਕ ਸੋਸ਼ਲ ਸਾਈਟ 'ਤੇ ਮਾਡਲ ਨੂੰ 'ਕਾਫੀ ਜ਼ਿਆਦਾ ਸੈਕਸੀ' ਦੱਸ ਰਹੇ ਹਨ।
ਇਸ ਤੋਂ ਬਾਅਦ ਮਾਡਲ ਨੇ ਟਵਿਟਰ 'ਤੇ ਆਪਣੀਆਂ ਕਈ ਤਸਵੀਰਾਂ ਪੋਸਟ ਕਰਕੇ ਭੜਾਸ ਕੱਢੀ। ਮਾਹਿਰਾਂ ਅਨੁਸਾਰ ਟਵਿਟਰ ਦੀ ਨੀਤੀ ਦਾ ਘੇਰਾ ਕਾਫੀ ਵੱਡਾ ਹੈ ਤੇ ਟਵਿਟਰ 'ਤੇ ਕਾਫੀ ਬੋਲਡ ਤਸਵੀਰਾਂ ਵੀ ਅਪਲੋਡ ਕੀਤੀਆਂ ਜਾ ਸਕਦੀਆਂ ਹਨ। ਦੱਸਣਯੋਗ ਹੈ ਕਿ ਅਜਿਹਾ ਦੂਜੀ ਵਾਰ ਹੋਇਆ ਹੈ, ਜਦੋਂ ਐਲੀ ਜਾਨਸਨ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਬੈਨ ਕੀਤਾ ਗਿਆ ਹੈ।
ਮਾਡਲ ਨੇ 'ਫ੍ਰੀ ਦਿ ਕਲੀਵੇਜ' ਮੁਹਿੰਮ ਚਲਾਈ ਸੀ, ਜਿਸ ਰਾਹੀਂ ਇੰਪਾਵਰਮੈਂਟ 'ਤੇ ਚਰਚਾ ਛਿੜ ਰਹੀ ਸੀ। ਹਾਲਾਂਕਿ ਅਕਾਊਂਟ ਨੂੰ ਬਾਅਦ 'ਚ ਇੰਸਟਾਗ੍ਰਾਮ ਨੇ ਮੁੜ ਸ਼ੁਰੂ ਕਰ ਦਿੱਤਾ। ਇਸ ਮਾਡਲ ਦੇ ਇੰਸਟਾਗ੍ਰਾਮ 'ਤੇ 4 ਲੱਖ ਤੋਂ ਵੱਧ ਫਾਲੋਅਰਜ਼ ਹਨ।