ਮੁੰਬਈ— ਅਦਾਕਾਰਾ ਏਲੀ ਅਵਰਾਮ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਇਸ ਅਭਿਨੇਤਰੀ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਏਲੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ ਕਾਫੀ ਹੋਟ ਅਤੇ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਡਾਂਸ ਕਰਦੀ ਉਹ ਕਾਫੀ ਕਿਊਟ ਦਿਖਾਈ ਦੇ ਰਹੀ ਹੈ।
ਤੁਹਾਨੂੰ ਇਹ ਦੱਸ ਦੇਈਏ ਕਿ ਇਹ ਉਨ੍ਹਾਂ ਦੇ ਡਾਂਸ ਪ੍ਰੈਕਟਿਸ ਦੇ ਇਲਾਵਾ ਰਿਹਸਲ ਦੀ ਵੀਡੀਓ ਹੈ। ਇਸ ਵੀਡੀਓ ਨਾਲ ਇਕ ਜੁੜੀ ਤਸਵੀਰ ਵੀ ਏਲੀ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ ਅਤੇ ਦੂਜੀ ਤਸਵੀਰ 'ਚ ਬਹੁਤ ਸਾਰੇ ਹੈਸਟੈਗ ਦਿੱਤੇ ਹਨ।
ਇਸ ਤੋਂ ਇਲਾਵਾ ਹਾਲ ਹੀ 'ਚ ਅਭਿਨੇਤਰੀ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਦੇ ਪ੍ਰੀਮੀਅਰ ਦੌਰਾਨ ਪਹੁੰਚੀ ਹੋਈ ਸੀ।
ਇਸ ਦੌਰਾਨ ਉਹ ਬਲੁ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਫਿਲਮ 'ਨਾਮ ਸ਼ਬਾਨਾ' ਅਤੇ 'ਹਾਉਸਫੁੱਲ 3' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।