FacebookTwitterg+Mail

'ਕੋਰੋਨਾ ਮਹਾਮਾਰੀ' ਦੌਰਾਨ ਬੇਘਰ ਹੋਏ ਲੋਕਾਂ ਨੂੰ 400 ਮੋਬਾਇਲ ਫੋਨ ਡੋਨੇਟ ਕਰੇਗੀ ਮਸ਼ਹੂਰ ਗਾਇਕਾ

ellie golding to donate 400 mobile phones to homeless people amid corona
18 April, 2020 02:26:21 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਮਹਾਮਾਰੀ ਦੌਰਾਨ ਜਿਥੇ ਸਿਤਾਰੇ ਭੋਜਨ ਅਤੇ ਆਰਥਿਕ ਮਦਦ ਲਈ ਅੱਗੇ ਆ ਰਹੇ ਹਨ। ਓਥੇ ਹੀ ਸਿੰਗਰ ਐਲੀ ਗੋਲਡਿੰਗ ਦੀ ਯੋਜਨਾ ਥੋੜੀ ਵੱਖਰੀ ਹੈ। ਐਲੀ ਚਾਹੁੰਦੀ ਹੈ ਕਿ ਮਹਾਮਾਰੀ ਦੌਰਾਨ ਸਾਰੇ ਲੋਕ ਆਪਸ ਵਿਚ ਜੁੜੇ ਰਹਿਣ। ਮਿਰਰ ਦੇ ਮੁਤਾਬਿਕ ਇਸ ਲਈ 400 ਮੋਬਾਇਲ ਫੋਨ ਦਾਨ ਕਰੇਗੀ। ਇਨ੍ਹਾਂ ਹੀ ਨਹੀਂ, ਡੋਨੇਟ ਕੀਤੇ ਜਾ ਰਹੇ ਮੋਬਾਇਲ ਫੋਨ ਵਿਚ ਇੰਟਰਨੈੱਟ ਰਿਚਾਰਜ ਵੀ ਹੋਵੇਗਾ। ਸਿੰਗਰ ਆਪਣੀ ਮੈਨੇਜਮੈਂਟ ਟੀਮ ਟੇਪ ਮਿਊਜ਼ਿਕ ਨਾਲ ਮਿਲ ਕੇ ਇਹ ਡੋਨੇਸ਼ਨ ਕਰੇਗੀ। ਸਿੰਗਰ ਨੇ ਦੱਸਿਆ ਕਿ ਅਸੀਂ ਸਾਰੇ ਨਾਵਾਇਰਸ ਨੂੰ ਲੈ ਕੇ ਕਾਫੀ ਚਿੰਤਿਤ ਹਾਂ ਪਰ ਜਿਹੜੇ ਲੋਕ ਬੇਘਰ ਹਨ ਉਹ ਇਸ ਮਹਾਮਾਰੀ ਦੇ ਚਲਦਿਆਂ ਜ਼ਿਆਦਾ ਖ਼ਤਰੇ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾ ਸਰਕਾਰ ਬੇਘਰ ਲੋਕਾਂ ਦੀ ਕਾਫੀ ਮਦਦ ਕਰ ਰਹੀ ਹੈ ਪਰ ਮੈਨੂੰ ਫਿਰ ਵੀ ਲਗਦਾ ਹੈ ਕਿ ਕਈ ਲੋਕਾਂ ਨੂੰ ਹੁਣ ਵੀ ਮਦਦ ਦੀ ਲੋੜ ਹੈ। ਮੈਂ ਉਨ੍ਹਾਂ ਨੂੰ ਆਪਸ ਵਿਚ ਜੁੜੇ ਰਹਿਣ ਵਿਚ ਮਦਦ ਕਰਾਂਗੀ।''  
ਹੋਮਲੈੱਸ ਚੈਰਿਟੀ ਕਰਾਇਸਿਮ ਨੇ ਦੱਸਿਆ ਕਿ, ''ਇਹ ਡੋਨੇਸ਼ਨ 15 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ। ਇਹ ਮਦਦ ਉਨ੍ਹਾਂ ਲੋਕਾਂ ਨੂੰ ਮਿਲੇਗੀ, ਜੋ ਬੇਘਰ ਸਨ ਪਰ ਫਿਲਹਾਲ ਲੰਡਨ ਦੇ ਹੋਟਲ ਵਿਚ ਹਨ। 'ਕੋਰੋਨਾ ਮਹਾਂਮਾਰੀ' ਦੌਰ ਵਿਚ ਵੀ ਪਤੀ ਕੇਸਪਰ ਜਾਪਲਿੰਗ ਨਾਲ ਘਰ ਵਿਚ ਹੈ।''

ਸੋਸ਼ਲ ਮੀਡੀਆ 'ਤੇ ਐਕਟਿਵ ਹੈ ਐਲੀ 
ਆਮ ਲੋਕਾਂ ਦੀ ਤਰ੍ਹਾਂ 'ਲੌਕ ਡਾਊਨ' ਦੌਰਾਨ ਘਰ ਵਿਚ ਕੈਦ ਐਲੀ ਆਪਣਾ ਸਮਾਂ ਸੋਸ਼ਲ ਮੀਡੀਆ 'ਤੇ ਗੁਜ਼ਾਰ ਰਹੀ ਹੈ। ਸਿੰਗਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵਰਕਆਊਟ ਦੀਆਂ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।


Tags: Love Me Like You DoEllie GoldingDonate 400 Mobile PhonesHomeless PeopleCoronavirusCovid 19

About The Author

sunita

sunita is content editor at Punjab Kesari