FacebookTwitterg+Mail

ਸਿੰਗਰ ਐਲੀ ਮਾਂਗਟ ਨੂੰ ਰਾਹਤ, ਗ੍ਰਿਫਤਾਰੀ ’ਤੇ ਲੱਗੀ ਰੋਕ

elly mangat
24 November, 2019 10:04:00 AM

ਲੁਧਿਆਣਾ (ਮਹਿਰਾ)- ਕਥਿਤ ਤੌਰ ’ਤੇ ਫਾਈਰਿੰਗ ਕੇਸ ਵਿਚ ਨਾਮਜ਼ਦ ਕੀਤੇ ਗਏ ਪੰਜਾਬੀ ਸਿੰਗਰ ਹਰਕੀਰਤ ਸਿੰਘ ਮਾਂਗਟ ਉਰਫ ਐਲੀ ਮਾਂਗਟ ਨੂੰ ਲੁਧਿਆਣਾ ਦੀ ਅਦਾਲਤ ਨੇ ਇਕ ਵੱਡੀ ਰਾਹਤ ਦਿੰਦੇ ਹੋਏ ਉਸ ਦੀ ਗ੍ਰਿਫਤਾਰੀ ’ਤੇ ਰੋਕ ਲਾ ਦਿੱਤੀ ਹੈ। ਲੁਧਿਆਣਾ ਦੀ ਜ਼ਿਲਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਨੇ ਐਲੀ ਮਾਂਗਟ ਦੀ ਅਗੇਤੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਹਾਲ ਦੀ ਘਡ਼ੀ ਉਨ੍ਹਾਂ ਦੀ ਗ੍ਰਿਫਤਾਰੀ ’ਤੇ 27 ਨਵੰਬਰ ਤੱਕ ਲਈ ਰੋਕ ਲਾ ਦਿੱਤੀ ਹੈ ਪਰ ਨਾਲ ਹੀ ਉਨ੍ਹਾਂ ਨੇ ਇਸ ਪੰਜਾਬੀ ਗਾਇਕ ਨੂੰ ਪੁਲਸ ਕੋਲ ਪੇਸ਼ ਹੋ ਕੇ ਉਨ੍ਹਾਂ ਦੀ ਜਾਂਚ ਵਿਚ ਸ਼ਾਮਲ ਹੋਣ ਦਾ ਵੀ ਹੁਕਮ ਦਿੱਤਾ ਹੈ।
ਵਰਣਨਯੋਗ ਹੈ ਕਿ ਪੁਲਸ ਥਾਣਾ ਸਾਹਨੇਵਾਲ ਵੱਲੋਂ ਐਲੀ ਮਾਂਗਟ ਦੀ ਗੋਲੀਆਂ ਚਲਾਉਂਦੇ ਦੀ ਵੀਡੀਓ ਵਾਇਰਲ ਹੋਣ ’ਤੇ ਪੁਲਸ ਨੇ ਉਨ੍ਹਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਐਲੀ ਮਾਂਗਟ ’ਤੇ ਗ੍ਰਿਫਤਾਰੀ ਦੀ ਤਲਵਾਰ ਲਟਕਣ ਲੱਗੀ ਸੀ।


Tags: Elly MangatLudhianaFIRFriend Birthday Party

About The Author

manju bala

manju bala is content editor at Punjab Kesari