FacebookTwitterg+Mail

ਐਲੀ ਮਾਂਗਟ ਦੀ ਐਲਬਮ 'ਰਿਵਾਈਂਡ' ਦਾ ਪਹਿਲਾ ਗੀਤ 'ਓਪਨ ਹੈੱਡ' 19 ਨੂੰ ਹੋਵੇਗਾ ਰਿਲੀਜ਼

elly mangat album releasing on 19 april
15 April, 2019 09:09:40 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਐਲੀ ਮਾਂਗਟ ਦੀ ਐਲਬਮ 'ਰਿਵਾਈਂਡ' 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਐਲਬਮ 'ਚੋਂ ਰਿਲੀਜ਼ ਹੋਣ ਵਾਲੇ ਪਹਿਲੇ ਗੀਤ ਦਾ ਨਾਂ 'ਓਪਨ ਹੈੱਡ' ਹੈ। ਇਸ ਗੀਤ 'ਚ ਐਲੀ ਮਾਂਗਟ ਨਾਲ ਮਾਡਲ ਸ਼ਹਿਨਾਜ਼ ਗਿੱਲ ਵੀ ਫੀਚਰ ਕਰ ਰਹੀ ਹੈ। ਗੀਤ ਨੂੰ ਮਿਊਜ਼ਿਕ ਯੰਗਰਸਟਰ ਪੌਪ ਬੁਆਏ ਨੇ ਦਿੱਤਾ ਹੈ ਤੇ ਬੋਲ ਸੰਨੀ ਰੰਧਾਵਾ ਨੇ ਲਿਖੇ ਹਨ। ਗੀਤ ਦੀ ਵੀਡੀਓ ਨਵੀ ਲੁਬਾਨਾ ਵਲੋਂ ਬਣਾਈ ਗਈ ਹੈ।

ਦੱਸਣਯੋਗ ਹੈ ਕਿ ਐਲੀ ਦੀ 'ਰਿਵਾਈਂਡ' ਅਜਿਹੀ ਪਹਿਲੀ ਐਲਬਮ ਹੈ, ਜਿਹੜੀ ਸੀਰੀਜ਼ 'ਚ ਰਿਲੀਜ਼ ਹੋਵੇਗੀ। 'ਰਿਵਾਈਂਡ' ਐਲਬਮ ਗੇਮ ਕਿੱਲਰਜ਼ ਤੇ ਓਪਿੰਦਰ ਧਾਲੀਵਾਲ ਦੀ ਪੇਸ਼ਕਸ਼ ਹੈ। ਐਲਬਮ ਨੂੰ ਜਾਨੂੰ ਨਿਊਯਾਰਕ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਖਾਸ ਧੰਨਵਾਦ ਸੰਘਾ ਸਾਬ ਦਾ ਹੈ। ਐਲਬਮ 'ਚ ਕੁਲ 11 ਗੀਤ ਹਨ।


Tags: Elly MangatRewindOpen HeadShehnaz Gillਐਲੀ ਮਾਂਗਟਰਿਵਾਈਂਡਓਪਨ ਹੈੱਡ

Edited By

Rahul Singh

Rahul Singh is News Editor at Jagbani.