FacebookTwitterg+Mail

ਹੁਣ ਐਲੀ ਮਾਂਗਟ ਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਪਤਾ ਲਾਏਗੀ ਪੁਲਸ

elly mangat and rami randhawa
13 September, 2019 08:25:57 AM

ਮੋਹਾਲੀ (ਕੁਲਦੀਪ) - ਨਿਊਜ਼ੀਲੈਂਡ ਤੋਂ ਮੋਹਾਲੀ ਵਿਚ ਪੰਜਾਬੀ ਗਾਇਕ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਨਾਲ ਦੋ-ਦੋ ਹੱਥ ਕਰਨ ਪੁੱਜੇ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਬੀਤੇ ਦਿਨੀਂ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ ਹੁਣ ਰਿਮਾਂਡ ਦੌਰਾਨ ਐਲੀ ਮਾਂਗਟ ਤੋਂ ਪੁੱਛਗਿਛ ਕਰ ਕੇ ਉਸ ਦੇ ਗੈਂਗਸਟਰਾਂ ਦੇ ਨਾਲ ਸਬੰਧਾਂ ਬਾਰੇ ਪਤਾ ਲਾਏਗੀ, ਜੋ ਕਿ ਇੰਨੇ ਸਖਤ ਪੁਲਸ ਪ੍ਰਬੰਧਾਂ ਦੇ ਬਾਵਜੂਦ ਵੀ ਸੈਕਟਰ-88 ਸਥਿਤ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਤਕ ਆ ਪਹੁੰਚਿਆ।

ਜ਼ਮਾਨਤ ਮਿਲਣ ਤੋਂ ਬਾਅਦ ਰੰਧਾਵਾ ਬ੍ਰਦਰਜ਼ ਫਰਾਰ

ਪੁਲਸ ਦਾ ਕਹਿਣਾ ਹੈ ਕਿ ਪਹਿਲਾਂ ਕੇਸ ਵਿਚ ਪੁਲਸ ਨੇ ਗਾਇਕ ਰੰਮੀ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਨੂੰ ਦੂਜੇ ਦਿਨ ਹੀ ਅਦਾਲਤ ਨੇ ਜ਼ਮਾਨਤ ਉੱਤੇ ਛੱਡ ਦਿੱਤਾ ਸੀ। ਜ਼ਮਾਨਤ ਮਿਲਣ ਤੋਂ ਬਾਅਦ ਆਪਣੀ ਰਿਹਾਇਸ਼ ਉੱਤੇ ਪੁੱਜੇ ਰੰਮੀ ਰੰਧਾਵਾ ਨੇ ਫਿਰ ਤੋਂ ਵਿਵਾਦਪੂਰਨ ਬਿਆਨ ਦੇ ਦਿੱਤਾ ਸੀ। ਪੁਲਸ ਹੁਣ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ ਪਰ ਰਮਨਦੀਪ ਸਿੰਘ ਉਰਫ ਰੰਮੀ ਰੰਧਾਵਾ ਅਤੇ ਉਸ ਦਾ ਭਰਾ ਪ੍ਰਿੰਸ ਰੰਧਾਵਾ ਅਜੇ ਫਰਾਰ ਚੱਲ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਹੁਣ ਦੋਵਾਂ ਨੂੰ ਫਿਰ ਗ੍ਰਿਫਤਾਰ ਕੀਤਾ ਜਾਵੇਗਾ।


Tags: Elly MangatRami RandhawaSocial MediaPunjabi singerਰੰਮੀ ਰੰਧਾਵਾਐਲੀ ਮਾਂਗਟ

Edited By

Sunita

Sunita is News Editor at Jagbani.