FacebookTwitterg+Mail

ਐਲੀ ਮਾਂਗਟ ਨੇ ਰੰਮੀ ਰੰਧਾਵਾ 'ਤੇ ਲਾਏ ਗੰਭੀਰ ਦੋਸ਼, ਪੁਲਸ ਅਫਸਰਾਂ ਨੂੰ ਸਸਪੈਂਡ ਕਰਨ ਦੀ ਕੀਤੀ ਮੰਗ

elly mangat and rami randhawa
27 September, 2019 04:29:14 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਵਿਵਾਦ ਨਵੇਂ ਮੋੜ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਰਿਹਾਅ ਹੋਣ ਤੋਂ ਬਾਅਦ ਐਲੀ ਮਾਂਗਟ ਆਪਣੇ ਵਕੀਲਾਂ ਨਾਲ ਡੀ. ਜੀ. ਪੀ. ਪੰਜਾਬ ਨੂੰ ਡੀ. ਐੱਸ. ਪੀ. ਤੇ ਐੱਸ. ਐੱਚ. ਓ. ਅਤੇ ਹੋਰਨਾਂ ਪੁਲਸ ਮੁਲਾਜਮਾਂ ਖਿਲਾਫ ਸ਼ਿਕਾਇਤ ਦੇਣ ਪਹੁੰਚੇ ਸਨ, ਜਿਨ੍ਹਾਂ ਨੇ ਰਿਹਾਸਤ ਦੌਰਾਨ ਉਸ 'ਤੇ ਤਸ਼ਦੱਦ ਕੀਤਾ। ਹਾਲ ਹੀ 'ਚ ਇਹ ਖਬਰ ਸਾਹਮਣੇ ਆਈ ਹੈ ਕਿ ਐਲੀ ਮਾਂਗਟ ਨੇ ਰੰਮੀ ਰੰਧਾਵਾ 'ਤੇ ਦੋਸ਼ ਲਗਾਏ ਹਨ ਕਿ ਉਸ ਨੇ 'ਮਾਂਗਟ ਗੋਤ' ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਉਨ੍ਹਾਂ ਪੁਲਸ ਅਫਸਰਾਂ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਦੱਸ ਦਈਏ ਕਿ ਇਸ ਮਾਮਲੇ 'ਤੇ ਮੋਹਾਲੀ ਕੋਰਟ 30 ਅਕਤੂਬਰ ਨੂੰ ਸੁਣਵਾਈ ਕਰਨ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਪੁਲਸ ਰਿਹਾਸਤ ਦੌਰਾਨ ਐਲੀ ਮਾਂਗਟ 'ਤੇ ਥਰੜ ਡਿਗਰੀ ਦਾ ਟਾਰਚਰ ਕੀਤਾ ਗਿਆ ਸੀ, ਜਿਸ ਦੀ ਪੁਸ਼ਟੀ ਐਲੀ ਮਾਂਗਟ ਦੀ ਮੈਡੀਕਲ ਰਿਪੋਰਟ ਅਤੇ ਵਕੀਲਾਂ ਵਲੋਂ ਕੀਤੀ ਗਈ ਸੀ। ਮੈਡੀਕਲ ਰਿਪੋਰਟ 'ਚ 6 ਤੋਂ 7 ਇੰਜਰੀਸ ਹੋਣ ਦਾ ਵੀ ਖੁਲਾਸਾ ਹੋਇਆ ਸੀ।

ਦੱਸਣਯੋਗ ਹੈ ਕਿ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਵਿਚਕਾਰ ਸੋਸ਼ਲ ਮੀਡੀਆ 'ਤੇ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਉਸੇ ਵਿਵਾਦ ਕਾਰਨ ਦੋਵਾਂ ਨੇ ਆਪਸ 'ਚ 11 ਸਤੰਬਰ ਨੂੰ ਆਹਮੋ-ਸਾਹਮਣੇ ਹੋ ਕੇ ਖੂਨੀ ਸੰਘਰਸ਼ ਕਰਨ ਦਾ ਸਮਾਂ ਫਿਕਸ ਕੀਤਾ ਸੀ। ਐਲੀ ਮਾਂਗਟ ਨੇ ਕੈਨੇਡਾ ਤੋਂ ਲਾਈਵ ਹੋ ਕੇ ਰੰਧਾਵਾ ਨੂੰ ਵੰਗਾਰਿਆ ਸੀ। ਮੋਹਾਲੀ ਪੁਲਸ ਨੂੰ ਜਿਵੇਂ ਹੀ ਇਸ ਗੱਲ ਦੀ ਭਿਣਕ ਲੱਗੀ ਤਾਂ ਪੁਲਸ ਨੇ ਇਕ ਦਿਨ ਪਹਿਲਾਂ 10 ਸਤੰਬਰ ਨੂੰ ਹੀ ਗਾਇਕ ਰੰਮੀ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।


Tags: Elly MangatRami RandhawaChandigarhMohaliMedical ReportPunjabi Singer

Edited By

Sunita

Sunita is News Editor at Jagbani.