FacebookTwitterg+Mail

ਐਲੀ ਮਾਂਗਟ ਨੂੰ ਮਿਲੀ ਜ਼ਮਾਨਤ

elly mangat court bail
18 September, 2019 04:48:46 PM

ਜਲੰਧਰ (ਬਿਊਰੋ) - ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦਾ ਵਿਵਾਦ ਪੂਰੇ ਪੰਜਾਬ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਵਾਦ ਦੇ ਚੱਲਦਿਆਂ ਐਲੀ ਮਾਂਗਟ 14 ਦਿਨਾਂ ਦੇ ਨਿਆਇਕ ਹਿਰਾਸਤ 'ਚ ਸਨ, ਉਥੇ ਹੀ ਅੱਜ ਐਲੀ ਮਾਂਗਟ ਨੂੰ ਜ਼ਮਾਨਤ ਮਿਲ ਚੁੱਕੀ ਹੈ। ਅੱਜ ਮਾਣਯੋਗ ਜੱਜ ਤੇ ਵਕੀਲ ਦੀ ਡੇਢ ਘੰਟੇ ਦੀ ਬਹਿਸ ਤੋਂ ਬਾਅਦ ਐਲੀ ਮਾਂਗਟ ਨੂੰ ਮਿਲੀ ਜ਼ਮਾਨਤ। ਵਕੀਲ ਨੇ ਦੱਸਿਆ ਕਿ ਧਾਰਾ 295 ਏ ਲੱਗਣ ਕਾਰਨ ਐਲੀ ਨੂੰ ਜ਼ਮਾਨਤ ਮਿਲਣ 'ਚ ਦੇਰ ਲੱਗੀ।

ਦੱਸਣਯੋਗ ਹੈ ਕਿ ਐਲੀ ਮਾਂਗਟ ਪਿਛਲੇ 6-7 ਦਿਨ ਤੋਂ ਜੇਲ 'ਚ ਹਨ। ਉਨ੍ਹਾਂ ਨੂੰ 11 ਤਰੀਕ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰੋਪੜ ਜੇਲ 'ਚ ਭੇਜ ਦਿੱਤਾ ਗਿਆ ਸੀ। ਫਿਲਹਾਲ ਐਲੀ ਮਾਂਗਟ ਤੇ ਉਨ੍ਹਾਂ ਦੇ ਸਾਥੀਆਂ ਨੂੰ ਬੇਲ ਮਿਲ ਚੁੱਕੀ ਹੈ। ਹੁਣ ਵਕੀਲ ਜੇਲ 'ਚ ਜਾ ਕੇ ਐਲੀ ਮਾਂਗਟ ਅਤੇ ਘੁੰਮਣ ਬ੍ਰਦਰਸ ਨੂੰ ਬਾਹਰ ਲੈ ਕੇ ਆਉਣਗੇ।


Tags: Elly MangatRami RandhawaPunjabi SingerCourtBailSocial Fight

About The Author

sunita

sunita is content editor at Punjab Kesari