FacebookTwitterg+Mail

ਐਲੀ ਮਾਂਗਟ ਦੀ ਐਲਬਮ 'ਰਿਵਾਈਂਡ' ਦਾ ਦੂਜਾ ਗੀਤ 'ਹਵੇਲੀ' ਚਰਚਾ 'ਚ (ਵੀਡੀਓ)

elly mangat new song
29 April, 2019 03:34:44 PM

ਜਲੰਧਰ (ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਐਲੀ ਮਾਂਗਟ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਐਲਬਮ ਦਾ ਪੋਸਟਰ ਰਿਲੀਜ਼ ਕੀਤਾ ਸੀ। 'ਰਿਵਾਈਂਡ' ਨਾਂ ਦੀ ਇਸ ਐਲਬਮ 'ਚ ਕੁਲ 11 ਗੀਤ ਹਨ। ਐਲਬਮ ਦਾ ਪਹਿਲਾ ਗੀਤ 'ਓਪਨ ਹੈੱਡ' ਰਿਲੀਜ਼ ਹੁੰਦਿਆਂ ਹੀ ਯੂਟਿਊਬ 'ਤੇ  ਟਰੈਂਡਿੰਗ 'ਚ ਰਿਹਾ ਸੀ। ਦੱਸਣਯੋਗ ਹੈ ਕਿ ਇਹ ਗੀਤ ਨਾ ਸਿਰਫ ਭਾਰਤ ਵਿਚ ਸਗੋਂ 'ਯੂ.ਕੇ' ਤੇ ਯੂ.ਐਸ. 'ਚ ਵੀ ਟਰੈਡਿੰਗ 'ਤੇ ਰਿਹਾ ।ਹੁਣ ਇਸ ਐਲਬਮ ਦਾ ਦੂਜਾ ਗੀਤ 'ਹਵੇਲੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

'ਹਵੇਲੀ' ਗੀਤ ਨੂੰ ਸੁਖਚੈਨ ਨੰਦਪੁਰ ਨੇ ਲਿਖਿਆ ਹੈ ਤੇ ਮਿਊਜ਼ਿਕ ਸਲੈਮਬਾਸਡਰ ਨੇ ਦਿੱਤਾ ਹੈ।ਇਸ ਗੀਤ ਦੀ ਵੀਡੀਓ ਆਈ. ਪੀ. ਐੱਸ. ਮੱਲੀ ਨੇ ਬਣਾਈ ਹੈ। 'ਗੇਮ ਕਿਲਰਜ਼ ਰਿਕਾਰਡਜ਼' ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸਣਯੋਗ ਹੈ ਕਿ 'ਰਿਵਾਈਂਡ' ਐਲਬਮ ਦੇ ਅਗਲੇ 9 ਗੀਤ ਆਉਂਦੇ 2 ਮਹੀਨਿਆਂ 'ਚ ਰਿਲੀਜ਼ ਕੀਤੇ ਜਾਣਗੇ।


Tags: Elly MangatNew AlbumNew Punjabi SongHaveli

Edited By

Lakhan

Lakhan is News Editor at Jagbani.