FacebookTwitterg+Mail

1 ਨਵੰਬਰ ਨੂੰ ਰਿਲੀਜ਼ ਹੋਵੇਗਾ ਐਲੀ ਮਾਂਗਟ ਦਾ ਨਵਾਂ ਗੀਤ 'ਲੀਗਲ ਐਕਸ਼ਨ'

elly mangat new song legal action
24 October, 2019 01:19:01 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੇ ਨਾਮੀ ਗਾਇਕ ਐਲੀ ਮਾਂਗਟ ਬਹੁਤ ਜਲਦ ਆਪਣੇ ਨਵੇਂ ਗੀਤ 'ਲੀਗਲ ਐਕਸ਼ਨ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਐਲੀ ਮਾਂਗਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਇਸ ਦੀ ਜਾਣਕਾਰੀ ਫੈਨਜ਼ ਨਾਲ ਸ਼ੇਅਰ ਕੀਤੀ ਹੈ।


ਦੱਸ ਦਈਏ ਕਿ ਐਲੀ ਮਾਂਗਟ ਦੇ ਇਸ ਗੀਤ ਦੇ ਬੋਲ ਬੀ ਕਰਮ ਖਜ਼ਾਲਾ ਦੇ ਲਿਖੇ ਹੋਏ ਹਨ, ਜਿਸ ਨੂੰ ਆਲੀ ਮਾਂਗਟ ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਨਾਲ ਸ਼ਿੰਗਾਰਨਗੇ। ਇਸ ਗੀਤ ਦੇ ਡਾਇਰੈਕਟਰ ਹੁਨੀ ਸਿੰਘ ਤੇ ਪੁਲਕੀਤ ਸੇਤੀਆ ਪੀ. ਕੇ. ਹਨ। ਇਸ ਗੀਤ ਦਾ ਮਿਊਜ਼ਿਕ ਬੀਟ ਬੋਈ ਦੀਪ ਵਲੋਂ ਤਿਆਰ ਕੀਤਾ ਗਿਆ ਹੈ। ਦੱਸ ਦਈਏ ਕਿ ਐਲੀ ਮਾਂਗਟ ਦਾ ਗੀਤ 'ਲੀਗਲ ਐਕਸ਼ਨ' 1 ਨਵੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਐਲੀ ਮਾਂਗਟ ਦੇ ਬਾਕੀ ਗੀਤਾਂ ਵਾਂਗ ਹੀ ਇਸ ਗੀਤ ਨੂੰ ਦਰਸ਼ਕਾਂ ਵਲੋਂ ਪਿਆਰ ਮਿਲੇਗਾ।


Tags: Elly MangatLegal ActionHunny SinghPulkit Setia PK BeatBoi DeepDhiman ProductionsB Karam Khazala

Edited By

Sunita

Sunita is News Editor at Jagbani.