FacebookTwitterg+Mail

12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਐਲੀ ਮਾਂਗਟ ਦੀ ਐਲਬਮ 'ਰਿਵਾਈਂਡ'

elly mangat rewind album release date announce
05 April, 2019 09:24:03 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਐਲੀ ਮਾਂਗਟ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਮਿਊਜ਼ਿਕ ਐਲਬਮ 'ਰਿਵਾਈਂਡ' ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਐਲੀ ਮਾਂਗਟ ਦੀ 'ਰਿਵਾਈਂਡ' ਐਲਬਮ 12 ਅਪ੍ਰੈਲ, 2019 ਨੂੰ ਰਿਲੀਜ਼ ਹੋਵੇਗੀ। ਐਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਐਲੀ ਨੇ ਆਪਣੇ ਫੈਨਜ਼ ਨੂੰ ਐਲਬਮ ਦੇ ਹਰੇਕ ਗੀਤ ਦਾ ਇਕ-ਇਕ ਟੱਪਾ ਵੀ ਸੁਣਾਇਆ ਹੈ।

ਦੱਸਣਯੋਗ ਹੈ ਕਿ ਐਲਬਮ ਦੀਆਂ ਹੁਣ ਤਕ 4 ਵੀਡੀਓਜ਼ ਸ਼ੂਟ ਕੀਤੀਆਂ ਗਈਆਂ ਹਨ। 2 ਵੀਡੀਓਜ਼ ਮਿਆਮੀ ਵਿਖੇ ਸ਼ੂਟ ਕੀਤੀਆਂ ਗਈਆਂ ਹਨ, ਜਦਕਿ 2 ਦੀ ਸ਼ੂਟਿੰਗ ਭਾਰਤ 'ਚ ਹੋਈ ਹੈ। ਮਿਆਮੀ ਵਿਖੇ ਸ਼ੂਟ ਕੀਤੀਆਂ ਗਈਆਂ ਵੀਡੀਓਜ਼ ਡਰਿਕ ਸੁਪਰੀਮ ਨੇ ਬਣਾਈਆਂ ਹਨ, ਜੋ ਹਾਲੀਵੁੱਡ ਗਾਇਕ ਫਰੈਂਚ ਮੋਂਟਾਨਾ ਦੇ ਗੀਤਾਂ ਨੂੰ ਡਾਇਰੈਕਟ ਕਰ ਚੁੱਕੇ ਹਨ। ਯੂਟਿਊਬ 'ਤੇ ਗੇਮ ਕਿਲਰਜ਼ ਦੇ ਚੈਨਲ 'ਤੇ ਐਲਬਮ ਦੇ ਗੀਤ ਰਿਲੀਜ਼ ਹੋਣਗੇ।


Tags: elly mangatrewindpunjabi singermusic albumਐਲੀ ਮਾਂਗਟਰਿਵਾਈਂਡ

Edited By

Rahul Singh

Rahul Singh is News Editor at Jagbani.