FacebookTwitterg+Mail

'ਸੈਕਰੇਡ ਗੇਮਸ' ਦੀ ਅਦਾਕਾਰਾ ਐਲਨਾਜ਼ ਨੌਰੋਜ਼ੀ ਨੇ ਅਨਾਥ ਬੱਚਿਆਂ ਨੂੰ ਦਾਨ ਕੀਤੇ ਕੱਪੜੇ

elnaaz norouzi
16 December, 2019 09:22:26 AM

ਮੁੰਬਈ(ਬਿਊਰੋ)- ਹਾਲ ਹੀ 'ਚ ਸੁਪਰਹਿੱਟ ਹੋਈ ਵੈੱਬ ਸੀਰੀਜ਼ 'ਸੈਕਰੇਡ ਗੇਮਸ' ਵਿਚ ਆਪਣੀ ਇਕ ਵੱਖਰੀ ਛਾਪ ਛੱਡਣ ਵਾਲੀ ਅਭਿਨੇਤਰੀ ਐਲਨਾਜ਼ ਨੌਰੋਜ਼ੀ ਨੇ ਗਰੀਬ ਅਨਾਥ ਬੱਚਿਆਂ ਨੂੰ ਕੱਪੜੇ ਦਾਨ ਕੀਤੇ । ਇਸ ਬਾਰੇ ਵਿਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘‘ਮੇਰਾ ਪਾਲਣ-ਪੋਸ਼ਣ ਕਾਫ਼ੀ ਚੰਗੀ ਸਥਿਤੀ ਵਿਚ ਹੋਇਆ ਹੈ, ਪਰ ਕਦੇ ਵੀ ਕੁਝ ਵੀ ਖ਼ਰੀਦ ਲਵਾਂ, ਅਜਿਹੀ ਆਜ਼ਾਦੀ ਮੈਨੂੰ ਵੀ ਨਹੀਂ ਮਿਲੀ। ਫਿਰ ਵੀ ਮੈਂ ਪੈਸਾ ਕਮਾਉਣਾ ਸ਼ੁਰੂ ਕੀਤਾ ਤਾਂ ਦਾਨ ਕਰਨ ਦੀ ਆਦਤ ਵੀ ਪਾ ਲਈ। ਪਿਛਲੇ ਕੁਝ ਸਾਲਾਂ ਤੋਂ ਮੈਂ ਆਪਣੇ ਕੱਪੜੇ ਦਾਨ ਕਰਦੀ ਆ ਰਹੀ ਹਾਂ। ਮੈਂ ਜਰਮਨੀ ਵਿਚ ਪਲੀ-ਵਧੀ ਹਾਂ ਅਤੇ ਕ੍ਰਿਸਮਸ ਮੇਰੇ ਲਈ ਖ਼ਾਸ ਮਹੱਤਵ ਰੱਖਦਾ ਹੈ ਪਰ ਸਾਡੇ ਦੇਸ਼ ਵਿਚ ਕਈ ਪਰਿਵਾਰ ਅਜਿਹੇ ਹਨ, ਜਿਨ੍ਹਾਂ ਕੋਲ ਇਹ ਤਿਉਹਾਰ ਮਨਾਉਣ ਲਈ ਪੈਸਾ ਨਹੀਂ ਹੁੰਦੇ, ਇਸ ਲਈ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਦੇ ਚਿਹਰੇ 'ਤੇ ਥੋੜ੍ਹੀ ਮੁਸਕਾਨ ਲਿਆ ਸਕਾਂ। ਮੈਂ ਸਮਰੱਥ ਲੋਕਾਂ ਨੂੰ ਕਹਿਣਾ ਚਾਹਾਂਗੀ, ਜੋ ਲੋਕ ਪੈਸੇ ਨਹੀਂ ਦੇ ਸਕਦੇ, ਉਹ ਕੱਪੜੇ ਜਾਂ ਖਾਣਾ ਵੀ ਦਾਨ ਕਰ ਸਕਦੇ ਹਨ।’’
Punjabi Bollywood Tadka
ਇਸ ਦੇ ਨਾਲ ਹੀ ਅਭਿਨੇਤਰੀ ਨੇ ਦੱਸਿਆ ਕਿ ਉਹ ਜਦੋਂ ਕਿਤੇ ਬਾਹਰ ਖਾਣ ਜਾਂਦੀ ਹੈ ਅਤੇ ਪਲੇਟ 'ਚ ਜੋ ਵੀ ਕੁਝ ਬਚ ਜਾਂਦਾ ਹੈ, ਉਸ ਨੂੰ ਪੈਕ ਕਰਵਾ ਲੈਂਦੀ ਹੈ ਅਤੇ ਬਾਹਰ ਆ ਕੇ ਭੁੱਖੇ ਲੋਕਾਂ ਨੂੰ ਦੇ ਦਿੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਤੋਂ ਦੁਨੀਆ ਬਿਹਤਰ ਬਣ ਸਕਦੀ ਹੈ।
Punjabi Bollywood Tadka
ਕ੍ਰਿਸਮਸ ’ਤੇ ਆਪਣੀ ਪਲਾਨਿੰਗ ਬਾਰੇ ਗੱਲ ਕਰਦੇ ਹੋਏ, ਐਲਨਾਜ਼ ਨੇ ਕਿਹਾ,‘‘ਉਹ ਇਸ ਸਾਲ ਆਪਣੇ ਘਰ ਜਾਣ ਵਾਲੀ ਹੈ। “ਇਸ ਕ੍ਰਿਸਮਸ ’ਤੇ ਮੈਂ 5 ਸਾਲ ਬਾਅਦ ਜਰਮਨੀ ਜਾ ਰਹੀ ਹਾਂ। ਮੈਂ ਆਪਣੇ ਮਾਤਾ-ਪਿਤਾ ਨਾਲ ਫਿਰ ਤੋਂ ਕ੍ਰਿਸਮਸ ਮਨਾਉਣ ਲਈ ਬੇਹੱਦ ਉਤਸ਼ਾਹਿਤ ਹਾਂ। ਮੈਨੂੰ ਬਰਫ ਅਤੇ ਕ੍ਰਿਸਮਸ ਦੇ ਬਾਜ਼ਾਰਾਂ ਦੀ ਯਾਦ ਆਉਂਦੀ ਹੈ।’’


Tags: Elnaaz NorouziDonated ClothesChristmasSacred GamesKhido Khundi

About The Author

manju bala

manju bala is content editor at Punjab Kesari