FacebookTwitterg+Mail

ਬਿਓਂਸ ਨੂੰ ਪਛਾੜ ਕੇ ਐਮਾ ਵਾਟਸਨ ਬਣੀ ਸਭ ਤੋਂ ਪ੍ਰਭਾਵਸ਼ਾਲੀ ਹਸਤੀ

emma watson becomes the most inspiring celebrity
29 August, 2017 09:36:58 AM

ਲੰਡਨ— ਲੰਡਨ ਦੇ ਇਕ ਸਰਵੇਖਣ 'ਚ ਬ੍ਰਿਟਿਸ਼ ਅਦਾਕਾਰਾ ਐਮਾ ਵਾਟਸਨ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੀ ਸਭ ਤੋਂ ਪ੍ਰਭਾਵਸ਼ਾਲੀ ਹਸਤੀ ਬਣ ਕੇ ਉਭਰੀ ਹੈ। ਖਬਰਾਂ ਮੁਤਾਬਕ ਫਿਲਮ 'ਬਿਊਟੀ ਐਂਡ ਦਾ ਬੀਸਟ' ਦੀ 27 ਸਾਲਾ ਅਦਾਕਾਰਾ ਨੇ ਚੈਰਿਲ, ਏਰਿਆਨਾ ਗ੍ਰੈਂਡੇ, ਬਿਓਂਸ ਤੇ ਜੇਨ ਮਲਿਕ ਨੂੰ ਪਿੱਛੇ ਛੱਡ ਕੇ ਪਹਿਲੇ ਸਥਾਨ 'ਤੇ ਕਬਜ਼ਾ ਕੀਤਾ।
ਵਾਟਸਨ ਨੂੰ ਲੜਕੀਆਂ ਤੇ ਲੜਕਿਆਂ ਦੋਵਾਂ ਨੇ ਚੁਣਿਆ। ਦਾਅਵੇਦਾਰਾਂ ਦੀ ਸੂਚੀ 'ਚ 43 ਕਲਾਕਾਰ, ਸੰਗੀਤਕਾਰ, ਫਿਟਨੈੱਸ ਪ੍ਰਸਨੈਲਿਟੀ, ਯੂ-ਟਿਊਬ 'ਤੇ ਛਾਈਆਂ ਹਸਤੀਆਂ ਤੇ ਰਿਐਲਿਟੀ ਕਲਾਕਾਰ ਸ਼ਾਮਲ ਸਨ। ਇਸ ਸਰਵੇਖਣ ਨੂੰ ਯੁਵਾ ਸ਼ਕਤੀ ਪ੍ਰੋਗਰਾਮ ਰਾਸ਼ਟਰੀ ਨਾਗਰਿਕ ਸੇਵਾ (ਐੱਨ. ਸੀ. ਐੱਸ.) ਵੱਲੋਂ ਸ਼ੁਰੂ ਕੀਤਾ ਗਿਆ ਤੇ ਆਈ. ਸੀ. ਐੱਮ. ਵੱਲੋਂ ਸੰਚਾਲਿਤ ਕੀਤਾ ਗਿਆ, ਜਿਸ 'ਚ 1000 ਨੌਜਵਾਨਾਂ ਨੇ ਹਿੱਸਾ ਲਿਆ। 
ਜ਼ਿਕਰਯੋਗ ਹੈ ਕਿ ਕਈ ਨੌਜਵਾਨਾਂ ਨੇ ਕਿਹਾ ਕਿ ਨਾਰੀਵਾਦੀ ਮੁੱਦੇ 'ਤੇ ਆਪਣੀ ਗੱਲ ਖੁੱਲ੍ਹ ਕੇ ਰੱਖਣ ਕਾਰਨ ਵਾਟਸਨ ਕਾਫੀ ਪ੍ਰੇਰਨਾਦਾਈ ਹੈ।


Tags: Emma WatsonMost Inspiring CelebrityHollywood celebrityBeyonceਐਮਾ ਵਾਟਸਨਬਿਓਂਸ