FacebookTwitterg+Mail

ਕਠੂਆ ਰੇਪ ਮਾਮਲੇ 'ਚ ਪੀੜਤਾ ਦੇ ਵਕੀਲ ਦੀ ਤਸਵੀਰ ਵਾਇਰਲ, ਹਾਲੀਵੁੱਡ ਅਦਾਕਾਰਾ ਨੇ ਆਖੀ ਅਜਿਹੀ ਗੱਲ

emma watson praises and kathua gangrape
05 May, 2018 10:30:00 AM

ਮੁੰਬਈ(ਬਿਊਰੋ)— ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਕਠੂਆ 'ਚ 8 ਸਾਲ ਦੀ ਬੱਚੀ ਨਾਲ ਹੋਈ ਰੇਪ ਦੀ ਘਟਨਾ ਨਾਲ ਪੂਰਾ ਦੇਸ਼ ਹਿੱਲ ਗਿਆ ਸੀ। ਆਮ ਆਦਮੀ ਤੋਂ ਬਾਲੀਵੁੱਡ ਸੈਲੀਬ੍ਰਿਟੀਜ਼ ਤੱਕ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਹੁਣ ਇਹ ਮੁੱਦਾ ਹਾਲੀਵੁੱਡ 'ਚ ਵੀ ਪਹੁੰਚ ਗਿਆ ਹੈ।
Punjabi Bollywood Tadkaਇਸ ਕੇਸ 'ਚ ਪੀੜਤਾ ਦੇ ਪਰਿਵਾਰ ਵੱਲੋਂ ਵਕੀਲ ਦੀਪਿਕਾ ਸਿੰਘ ਰਜਾਵਤ ਕੇਸ ਲੜ ਰਹੀ ਹੈ। ਦੀਪਿਕਾ ਉਸ ਸਮੇਂ ਪੀੜਤਾ ਦੇ ਪਰਿਵਾਰ ਨਾਲ ਖੜ੍ਹੀ ਰਹੀ, ਜਦੋਂ ਪ੍ਰਸ਼ਾਸਨ ਤੋਂ ਲੈ ਕੇ ਸਥਾਨਕ ਲੋਕ ਦੋਸ਼ੀਆਂ ਦਾ ਸਮਰਥਨ ਕਰ ਰਹੇ ਸਨ। ਇਸ ਨੂੰ ਲੈ ਕੇ ਹਾਲੀਵੁੱਡ ਸਟਾਰ ਅਮਾ ਵਾਟਸਨ ਨੇ ਦੀਪਿਕਾ ਦੀ ਤਾਰੀਫ ਕੀਤੀ ਹੈ।
Punjabi Bollywood Tadka
ਐਮਾ ਵਾਟਸਨ ਨੇ ਟਵਿਟਰ 'ਤੇ ਦੀਪਿਕਾ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਸ ਨੂੰ ਸ਼ਕਤੀਸ਼ਾਲੀ ਦੱਸਿਆ। ਸੋਸ਼ਲ ਮੀਡੀਆ 'ਤੇ ਉਸ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਦੀਪਿਕਾ ਸਿੰਘ ਰਜਾਵਤ ਦੀ ਜੋ ਤਸਵੀਰ ਵਾਇਰਲ ਹੋਈ ਹੈ, ਉਸ ਨੂੰ ਦੇਖ ਕੇ ਸਾਫ ਜ਼ਾਹਿਰ ਹੁੰਦਾ ਹੈ ਕਿ ਉਹ ਬੁਲੰਦ ਇਰਾਦਿਆਂ ਵਾਲੀ ਮਹਿਲਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਦੀਪਿਕਾ ਦੀ ਇਹ ਤਸਵੀਰ ਕੇਸ ਦੀ ਸੁਣਵਾਈ ਤੋਂ ਬਾਅਦ ਦੀ ਹੈ। ਜੰਮੂ ਬਾਰ ਐਸੋਸੀਏਸ਼ਨ ਨੇ ਦੀਪਿਕਾ 'ਤੇ ਕੇਸ ਛੱਡਣ ਦਾ ਕਾਫੀ ਦਬਾਅ ਪਾਇਆ ਸੀ। ਇਸ ਦੇ ਬਾਵਜੂਦ ਵੀ ਉਹ ਡਟੀ/ਖੜ੍ਹੀ ਰਹੀ।
Punjabi Bollywood Tadka
ਦੀਪਿਕਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ, ''ਮੇਰਾ ਬਲਾਤਕਾਰ ਤੇ ਕਤਲ ਵੀ ਹੋ ਸਕਦਾ ਹੈ। ਹੋ ਸਕਦਾ ਇਹ ਮੈਨੂੰ ਕੋਰਟ ਨਾ ਪਹੁੰਚਣ ਦੇਣ।''
Punjabi Bollywood Tadka


Tags: Deepika Singh RajawatEmma Watson PraisesKathua GangrapeJammu and Kashmir High Court

Edited By

Sunita

Sunita is News Editor at Jagbani.