FacebookTwitterg+Mail

ਕੈਂਸਰ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤਿਆ ਬੇਟਾ ਤਾਂ ਭਾਵੁਕ ਹੋਏ ਇਮਰਾਨ

emraan hashmi
16 January, 2019 11:54:56 AM

ਮੁੰਬਈ(ਬਿਊਰੋ)— ਲੰਬੇ ਸਮੇਂ ਬਾਅਦ ਅਭਿਨੇਤਾ ਇਮਰਾਨ ਹਾਸ਼ਮੀ ਦੀ ਜ਼ਿੰਦਗੀ ਨਾਲ ਜੁੜੀ ਇਕ ਚੰਗੀ ਖਬਰ ਆਈ ਹੈ। ਇਮਰਾਨ ਦੇ ਬੇਟੇ ਨੂੰ ਹੁਣ ਕੈਂਸਰ ਨਹੀਂ ਹੈ, ਹੁਣ ਉਹ ਕੈਂਸਰ ਫਰੀ ਹੈ। ਇਮਰਾਨ ਦੇ ਬੇਟੇ ਦੇ ਇਸ ਗੰਭੀਰ ਬੀਮਾਰੀ ਤੋਂ ਮੁਕਤ ਹੋਣ 'ਤੇ ਇਕ ਪਿਆਰਾ ਜਿਹਾ ਸੰਦੇਸ਼ ਲਿਖਿਆ ਹੈ। ਉਨ੍ਹਾਂ ਨੇ ਲਿਖਿਆ,''ਅੱਜ ਦਾ ਦਿਨ ਮੇਰੇ ਲਈ ਬਹੁਤ ਖਾਸ ਹੈ। ਮੇਰੇ ਬੇਟੇ ਨੂੰ ਅੱਜ ਕੈਂਸਰ ਫਰੀ ਘੋਸ਼ਿਤ ਕੀਤਾ ਗਿਆ ਹੈ। ਇਮਰਾਨ ਨੇ ਅੱਗੇ ਲਿਖਿਆ ਕਿ ਮੇਰੇ ਲਈ ਇਹ ਸਮਾਂ ਇਕ ਯਾਤਰਾ ਦੀ ਤਰ੍ਹਾਂ ਸੀ। ਤੁਹਾਡੇ ਲੋਕਾਂ ਦੀਆਂ ਦੁਆਵਾਂ ਅਤੇ ਪ੍ਰਾਥਨਾਵਾਂ ਲਈ ਧੰਨਵਾਦ। ਕੈਂਸਰ ਨਾਲ ਲੜਣ ਲਈ ਤੁਹਾਡਾ ਪਿਆਰ ਅਤੇ ਪ੍ਰਾਥਨਾ ਬਹੁਤ ਕੰਮ ਆਈ ਹੈ।''

 

ਇਸ ਦੇ ਨਾਲ ਹੀ ਇਮਰਾਨ ਨੇ ਇਕ ਕਿਤਾਬ ਵੀ ਲਿਖੀ ਹੈ, ਜਿਸ ਦਾ ਨਾਮ ਜਿਸ ਦਾ ਟਾਈਟਲ , 'The Kiss of Life: How A Superhero and My Son Defeated Cancer' ਸੀ।

Punjabi Bollywood Tadka
ਇਮਰਾਨ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਚੀਟ ਇੰਡੀਆ' ਦੇ ਪ੍ਰਮੋਸ਼ਨ 'ਚ ਬਿਜ਼ੀ ਹਨ। ਉਨ੍ਹਾਂ ਦੀ ਇਹ ਫਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਮਰਾਨ ਦੀ ਇਹ ਫਿਲਮ 18 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Emraan HashmiAyaanCancer Free InstagramWhy Cheat India

About The Author

manju bala

manju bala is content editor at Punjab Kesari