FacebookTwitterg+Mail

B'Day Spl: ਬਾਲੀਵੁੱਡ ਦਾ ਇਹ ਅਭਿਨੇਤਾ ਹੈ 'ਪ੍ਰਫੈਕਟ ਫੈਮਿਲੀ ਮੈਨ'

emraan hashmi
24 March, 2019 02:45:27 PM

ਜਲੰਧਰ(ਬਿਊਰੋ)— ਬਾਲੀਵੁੱਡ ਦੇ ਸੀਰੀਅਲ ਕਿੱਸਰ ਇਮਰਾਨ ਹਾਸ਼ਮੀ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਬਾਲੀਵੁੱਡ 'ਚ ਅਦਾਕਾਰ ਨੇ 2003 'ਚ 'ਫੁੱਟਪਾਥ' ਫਿਲਮ ਤੋਂ ਡੈਬਿਊ ਕੀਤਾ ਸੀ। ਜਿਸ 'ਚ ਇਨ੍ਹਾਂ ਦੇ ਆਓਜਿਟ ਬਿਪਾਸ਼ਾ ਬਾਸੂ ਨੇ ਅਦਾਕਾਰੀ ਕੀਤੀ ਸੀ। ਉੱਥੇ ਹੀ ਉਨ੍ਹਾਂ ਦੀ ਨਿੱਜ਼ੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਦਾਕਾਰ ਫੈਮਿਲੀਮੈਨ ਹਨ। ਫਿਲਮ ਜਗਤ 'ਚ ਕਦਮ ਰੱਖਣ ਤੋਂ ਪਹਿਲਾਂ ਹੀ ਉਹ ਜਿਨ੍ਹਾਂ ਦੇ ਪਿਆਰ 'ਚ ਸਨ ਉਹੀ ਬਾਅਦ 'ਚ ਉਨ੍ਹਾਂ ਦੀ ਪਤਨੀ ਬਣੀ।
Punjabi Bollywood Tadka
ਫਿਲਮ 'ਫੁੱਟਪਾਥ' ਤੋਂ ਪਹਿਲਾਂ ਹੀ ਉਹ ਇਕ ਕੁੜੀ ਦੇ ਪਿਆਰ 'ਚ ਪਏ ਸਨ ਜਿਸ ਦਾ ਨਾਮ ਪਰਵੀਨ ਸੀ। ਉਸ ਸਮੇਂ ਪਰਵੀਨ ਇਕ ਸਕੂਲ 'ਚ ਅਧਿਆਪਕ ਹੋਇਆ ਕਰਦੀ ਸੀ। ਦੋਵਾਂ ਨੇ 12 ਦਸੰਬਰ, 2006 ਨੂੰ ਵਿਆਹ ਕਰਵਾ ਲਿਆ। ਰਿਪੋਰਟ ਮੁਤਾਬਕ ਇਮਰਾਨ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਕਦੇ ਨਹੀਂ ਚਾਹੁਣਗੇ ਕਿ ਕਿਸਿੰਗ ਸੀਨ ਕਰਦੇ ਹੋਏ ਉਨ੍ਹਾਂ ਦੀ ਪਤਨੀ ਉੱਥੇ ਮੌਜੂਦ ਹੋਵੇ।
Punjabi Bollywood Tadka
ਅਦਾਕਾਰ ਨੇ ਕਿਹਾ ਉਹ ਸਮਾਂ ਉਨ੍ਹਾਂ ਲਈ ਅਜੀਬ ਹੋ ਜਾਵੇਗਾ। ਹਾਲਾਂਕਿ 2010 'ਚ ਕਪਲ ਦਾ ਇਕ ਪੁੱਤਰ ਹੋਇਆ ਜਿਸ ਦਾ ਨਾਮ ਅਯਾਨ ਹੈ। ਅਯਾਨ ਹਾਲ ਹੀ 'ਚ ਪੂਰੀ ਤਰ੍ਹਾਂ ਨਾਲ ਕੈਂਸਰ ਫਰੀ ਹੋਏ ਹਨ। ਜਿਸ ਦੀ ਜਾਣਕਾਰੀ ਖੁਦ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਸੀ। ਇਮਰਾਨ ਹਾਸ਼ਮੀ ਨੇ ਲਗਭਗ ਆਪਣੀ ਹਰ ਫਿਲਮ 'ਚ ਜ਼ਬਰਦਸਤ ਐਕਟਿੰਗ ਕੀਤੀ ਹੈ।
Punjabi Bollywood Tadka
ਉੱਥੇ ਹੀ ਪਰਦੇ 'ਤੇ ਬੋਲਡ ਰੋਲ ਕਰਨ ਵਾਲੇ ਇਹ ਅਦਾਕਾਰ ਅਸਲ ਜ਼ਿੰਦਗੀ 'ਚ ਥੋੜੇ ਸ਼ਰਮੀਲੇ ਹਨ। ਦਰਅਸਲ ਫਿਲਮ ਜਗਤ 'ਚ ਆਉਣ ਤੋਂ ਬਾਅਦ ਲਗਭਗ ਹਰ ਦੂਜੀ ਫਿਲਮ 'ਚ ਉਨ੍ਹਾਂ ਨੇ ਅਦਾਕਾਰਾਂ ਦੇ ਨਾਲ ਇੰਟੀਮੇਟ ਸੀਨ ਦਿੱਤੇ ਪਰ ਅੱਜ ਤੱਕ ਉਨ੍ਹਾਂ ਦਾ ਨਾਮ ਕਿਸੇ ਨਾਲ ਅਫੇਅਰ 'ਚ ਸਾਹਮਣੇ ਨਹੀਂ ਆਇਆ।
Punjabi Bollywood Tadka
ਇਸ ਗੱਲ ਤੋਂ ਇਹੀ ਪਤਾ ਲੱਗਦਾ ਹੈ ਕਿ ਅਦਾਕਾਰ ਇਕ ਪ੍ਰਫੈਕਟ ਫੈਮਿਲੀਮੈਨ ਹਨ। ਦੱਸ ਦੇਈਏ ਕਿ ਜਿੱਥੇ ਇਕ ਪਾਸੇ ਬਾਕੀ ਦੇ ਸਿਤਾਰੇ ਕਦੇ ਵਿਆਹ ਤਾਂ ਕਦੇ ਹਨੀਮੂਨ ਦੀਆਂ ਖਬਰਾਂ ਕਾਰਨ ਕਰਕੇ ਚਰਚਾ 'ਚ ਰਹਿੰਦੇ ਹਨ। ਉੱਥੇ ਹੀ ਇਮਰਾਨ ਆਪਣੀ ਲਾਈਫ ਬਾਰੇ 'ਚ ਪਬਲਿਕ 'ਚ ਕਦੇ ਡਿਸਕਸ ਨਹੀਂ ਕਰਨਾ ਚਾਹੁੰਦੇ। ਇਸ ਲਈ ਉਹ ਬਹੁਤ ਘੱਟ ਹੀ ਪਰਿਵਾਰ ਨਾਲ ਜਾਂ ਪਤਨੀ ਨਾਲ ਕਿਤੇ ਬਾਹਰ ਸਪਾਟ ਹੁੰਦੇ ਹਨ।
Punjabi Bollywood Tadka
ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਇਮਰਾਨ ਹਾਸ਼ਮੀ ਨੇ ਬਹੁਤ ਵਾਹਵਾਹੀ ਖੱਟੀ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਾਲ 2010 'ਚ ਅਦਾਕਾਰ ਦੇ ਘਰ ਇਕ ਛੋਟੇ ਮਹਿਮਾਨ ਅਯਾਨ ਨੇ ਜਨਮ ਲਿਆ ਅਤੇ ਇਸ ਤੋਂ ਬਾਅਦ 2014 'ਚ ਸਿਰਫ ਚਾਰ ਸਾਲ ਦੀ ਉਮਰ 'ਚ ਉਸ ਨੂੰ ਕੈਂਸਰ ਹੋਣ ਦੀ ਗੱਲ ਪਤਾ ਲੱਗੀ।
Punjabi Bollywood Tadka
ਉਸ ਦੇ ਟਰੀਟਮੈਂਟ ਦੇ ਚਲਦੇ ਅਦਾਕਾਰ ਆਪਣੇ ਫਿਲਮੀ ਕਰੀਅਰ 'ਤੇ ਧਿਆਨ ਨਹੀਂ ਦੇ ਪਾਏ ਅਤੇ ਇਕ ਤੋਂ ਬਾਅਦ ਇਕ ਫਲਾਪ ਫਿਲਮਾਂ ਦੇਣ ਲੱਗੇ। ਉੱਥੇ ਹੀ ਹਾਲ ਹੀ 'ਚ ਜਨਵਰੀ ਦੇ ਮਹੀਨੇ 'ਚ ਅਦਾਕਾਰ ਨੇ ਬੇਟੇ ਦੇ ਕੈਂਸਰ ਤੋਂ ਪੂਰੀ ਤਰ੍ਹਾਂ ਠੀਕ ਹੋਣ ਦੀ ਜਾਣਕਾਰੀ ਦਿੱਤੀ।
Punjabi Bollywood Tadka


Tags: Emraan HashmiFilm Star BirthdayMurderJannatBollywood Celebrity News in Punjabiਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.