FacebookTwitterg+Mail

'ਚੀਟ ਇੰਡੀਆ' ਕਰੇਗੀ ਭਾਰਤੀ ਸਿੱਖਿਆ ਪ੍ਰਣਾਲੀ 'ਤੇ ਤਨਜ਼

emraan hashmi cheat india teaser
17 November, 2018 09:17:37 AM

ਮੁੰਬਈ(ਬਿਊਰੋ)— ਬੀਤੇ ਕੁਝ ਦਿਨਾਂ 'ਚ ਬਾਲੀਵੁੱਡ 'ਚ ਵੱਖ-ਵੱਖ ਮੁੱਦਿਆਂ 'ਤੇ ਫਿਲਮਾਂ ਬਣ ਰਹੀਆਂ ਹਨ। ਦਿਲਚਸਪ ਗੱਲ ਹੈ ਕਿ ਲੋਕਾਂ ਨੂੰ ਵੀ ਅਜਿਹੀਆਂ ਫਿਲਮਾਂ ਪਸੰਦ ਆ ਰਹੀਆਂ ਹਨ। ਹੁਣ ਜਲਦ ਹੀ ਲੰਬੇ ਅਰਸੇ ਬਾਅਦ ਇਮਰਾਨ ਹਾਸ਼ਮੀ ਆਪਣੀ ਫਿਲਮ 'ਚੀਟ ਇੰਡੀਆ' ਲੈ ਕੇ ਆ ਰਹੇ ਹਨ। ਇਸ 'ਚ ਉਹ ਭਾਰਤੀ ਸਿੱਖਿਆ ਪ੍ਰਣਾਲੀ 'ਤੇ ਜ਼ੋਰਦਾਰ ਵਾਰ ਕਰਦੇ ਨਜ਼ਰ ਆਉਣਗੇ। ਕੁਝ ਦਿਨ ਪਹਿਲਾਂ ਹੀ ਇਮਰਾਨ ਨੇ ਆਪਣੀ ਇਸ ਫਿਲਮ ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਕੀਤਾ ਸੀ। ਇਸ ਨੂੰ ਦੇਖਣ ਤੋਂ ਬਾਅਦ ਫੈਨਸ ਇਸ ਦੀ ਪਹਿਲੀ ਝਲਕ ਦੇਖਣ ਲਈ ਬੇਤਾਬ ਹੋ ਗਏ ਸਨ। ਹੁਣ ਮੇਕਰਸ ਨੇ ਫਿਲਮ ਦੀ ਪਹਿਲੀ ਝਲਕ ਯਾਨੀ ਫਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਜੀ ਹਾਂ, ਇਮਰਾਨ ਹਾਸ਼ਮੀ ਦੀ ਫਿਲਮ 'ਚੀਟ ਇੰਡੀਆ' ਦਾ ਟੀਜ਼ਰ ਸਾਹਮਣੇ ਆ ਗਿਆ ਹੈ, ਜਿਸ ਦੀ ਸ਼ੁਰੂਆਤ ਇਮਰਾਨ ਦੇ ਡਾਈਲੌਗ ਨਾਲ ਹੁੰਦੀ ਹੈ। ਇਮਰਾਨ ਕਹਿੰਦੇ ਹਨ, “ਉਪਰ ਵਾਲਾ ਦੁਆ ਕਬੂਲ ਕਰਤਾ ਹੈ ਔਰ ਮੈਂ ਸਿਰਫ ਕੈਸ਼ ਲੇਤਾ ਹੂੰ।“ ਇਸ ਦੇ ਨਾਲ ਹੀ ਤੁਹਾਨੂੰ ਸਮਝ ਆ ਗਈ ਹੋਣੀ ਹੈ ਕਿ ਫਿਲਮ 'ਚ ਇਮਰਾਨ ਕੀ ਸੁਨੇਹਾ ਦੇ ਰਹੇ ਹੋਣਗੇ।

ਦੱਸ ਦੇਈਏ ਕਿ 'ਚੀਟ ਇੰਡੀਆ' 'ਚ ਇਮਰਾਨ ਦਾ ਨਾਂ ਰਾਕੇਸ਼ ਸਿੰਘ ਹੈ, ਜੋ ਡੋਨੇਸ਼ਨ ਲੈ ਕੇ ਬੱਚਿਆਂ ਦਾ ਐਡਮਿਸ਼ਨ ਕਰਵਾਉਂਦਾ ਹੈ। 'ਚੀਟ ਇੰਡੀਆ' ਦਾ ਡਾਇਰੈਕਸ਼ਨ ਸੌਮਿਕ ਸੈਨ ਨੇ ਕੀਤਾ ਹੈ। ਫਿਲਮ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸੇ ਦਿਨ ਕੰਗਨਾ ਦੀ 'ਮਣੀਕਰਨਿਕਾ' ਤੇ ਰਿਤੀਕ ਰੋਸ਼ਨ ਦੀ 'ਸੁਪਰ 30' ਵੀ ਰਿਲੀਜ਼ ਹੋ ਰਹੀ ਹੈ। ਹੁਣ ਦੇਖਦੇ ਹਾਂ ਕਿ ਕਮਾਈ ਦੇ ਮਾਮਲੇ 'ਚ ਕਿਹੜੀ ਫਿਲਮ ਕਿਸ ਨੂੰ ਚੀਟ ਕਰਦੀ ਹੈ।

 


Tags: Cheat India Teaser Emraan Hashmi Education System Neerja Tumhari Sulu Raid

About The Author

sunita

sunita is content editor at Punjab Kesari