FacebookTwitterg+Mail

OMG ਇਹ ਹੌਟ ਅਦਾਕਾਰਾ ਹੈ ਇਮਰਾਨ ਹਾਸ਼ਮੀ ਦੀ ਭੈਣ, ਨਾਂ ਜਾਣ ਲੱਗੇਗਾ ਝਟਕਾ

emraan hashmi relation alia bhatt
29 December, 2017 05:23:03 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ, ਭੱਟ ਪਰਿਵਾਰ ਦੇ ਨਿਰਮਾਤਾਵਾਂ ਦੀ ਪਹਿਲੀ ਪਸੰਦ ਹੈ। ਵਿਕਰਮ ਭੱਟ ਦੇ ਨਿਰਦੇਸ਼ਨ 'ਚ ਸਾਲ 2003 'ਚ 'ਫੁੱਟਪਾਥ' ਨਾਲ ਇਮਰਾਨ ਨੇ ਬਾਲੀਵੁੱਡ ਡੈਬਿਊ ਕੀਤਾ ਸੀ। ਉਂਝ ਬਾਲੀਵੁੱਡ 'ਚ ਭੱਟ ਪਰਿਵਾਰ ਦਾ ਨਾਂ ਕਾਫੀ ਮਸ਼ਹੂਰ ਰਿਹਾ ਹੈ। ਭੱਟ ਪਰਿਵਾਰ 'ਚ ਕਈ ਅਦਾਕਾਰ, ਨਿਰਦੇਸ਼ਕ ਤੇ ਨਿਰਮਾਤਾ ਹਨ।

Punjabi Bollywood Tadka

ਇਮਰਾਨ ਹਾਸ਼ਮੀ ਦੀ ਐਂਟਰੀ ਸ਼ਾਨਦਾਰ ਰਹੀ ਤੇ ਉਹ ਆਪਣੀ ਇਕ ਖਾਸ ਇਮੇਜ ਲਈ ਜਾਣੇ ਜਾਂਦੇ ਹਨ। ਆਪਣੀ ਐਕਟਿੰਗ ਦੇ ਦਮ 'ਤੇ ਇਮਰਾਨ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਤੇ ਅੱਜ ਉਨ੍ਹਾਂ ਦੀ ਗਿਣਤੀ ਬਾਲੀਵੁੱਡ ਦੇ ਟਾਪ ਐਕਟਰਜ਼ 'ਚ ਹੁੰਦੀ ਹੈ।

Punjabi Bollywood Tadka

ਨਿਰਦੇਸ਼ਕਾਂ ਨੂੰ ਵੀ ਉਨ੍ਹਾਂ ਨਾਲ ਕੰਮ ਕਰਨਾ ਚੰਗਾ ਲੱਗਦਾ ਹੈ ਪਰ ਇਸ ਗੱਲ ਦੇ ਬਾਰੇ 'ਚ ਘੱਟ ਹੀ ਲੋਕ ਜਾਣਦੇ ਹੋਣਗੇ ਕਿ ਇਮਰਾਨ ਹਾਸ਼ਮੀ ਦੀ ਭੈਣ ਕਈ ਸਾਲਾਂ ਤੋਂ ਬਾਲੀਵੁੱਡ 'ਚ ਕੰਮ ਕਰ ਰਹੀ ਤੇ ਅੱਜ ਉਹ ਇਕ ਮਸ਼ਹੂਰ ਅਦਾਕਾਰਾ ਬਣ ਚੁੱਕੀ ਹੈ।

Punjabi Bollywood Tadka

ਉਹ ਇੰਨੀ ਖੂਬਸੂਰਤ ਹੈ ਕਿ ਤੁਸੀਂ ਉਨ੍ਹਾਂ ਨੂੰ ਪਸੰਦ ਕਰਦੇ ਹੋਵੋਗੇ ਤੇ ਉਨ੍ਹਾਂ ਦੀਆਂ ਫਿਲਮਾਂ ਜ਼ਰੂਰ ਦੇਖੀਆਂ ਹੋਣਗੀਆਂ। ਅਸਲ 'ਚ ਅਸੀਂ ਗੱਲ ਰਹੇ ਹਾਂ ਆਲੀਆ ਭੱਟ ਦੀ, ਜੋ ਇਮਰਾਨ ਵਾਂਗ ਬਿੰਦਾਸ ਤੇ ਬੋਲਡ ਹੈ।

Punjabi Bollywood Tadka

ਆਲੀਆ, ਇਮਰਾਨ ਦੀ ਕਜ਼ਨ ਸਿਸਟਰ ਹੈ। ਅਸਲ 'ਚ ਇਮਰਾਨ ਹਾਸ਼ਮੀ ਦੀ ਦਾਦੀ ਦੀ ਭੈਣ ਦਾ ਨਾਂ ਸ਼ਿਰੀਨ ਮੁਹੰਮਦ ਅਲੀ ਸੀ। ਸ਼ਿਰੀਨ ਮੁਹੰਮਦ ਅਲੀ, ਮਹੇਸ਼ ਭੱਟ ਤੇ ਮੁਕੇਸ਼ ਭੱਟ ਦੀ ਮਾਂ ਸੀ। ਇਸੇ ਰਿਸ਼ਤੇ ਨਾਲ ਇਮਰਾਨ ਤੇ ਆਲੀਆ ਭਰਾ-ਭੈਣ ਹਨ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Emraan HashmiAlia BhattRelationBold Picsਇਮਰਾਨ ਹਾਸ਼ਮੀ ਆਲੀਆ ਭੱਟ