FacebookTwitterg+Mail

ਇਕਬਾਲ ਮਿਰਚੀ ਪੀ. ਐੱਮ. ਐੱਲ. ਏ. ਮਾਮਲੇ ’ਚ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਤਲਬ

enforcement directorate mumbai shilpa shetty raj kundra
29 October, 2019 09:49:33 AM

ਮੁੰਬਈ(ਬਿਊਰੋ)– ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗੈਂਗਸਟਰ ਇਕਬਾਲ ਮਿਰਚੀ ਅਤੇ ਹੋਰਨਾਂ ਵਿਰੁੱਧ ਕਾਲੇ ਧਨ ਨੂੰ ਚਿੱਟਾ ਕਰਨ ਦੇ ਸਬੰਧ ’ਚ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਕਾਰੋਬਾਰੀ ਪਤੀ ਰਾਜ ਕੁੰਦਰਾ ਨੂੰ ਤਲਬ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁੰਦਰਾ ਨੂੰ ਮਾਮਲੇ ਦੇ ਜਾਂਚ ਅਧਿਕਾਰੀ ਸਾਹਮਣੇ 4 ਨਵੰਬਰ ਨੂੰ ਇਥੇ ਪੇਸ਼ ਹੋਣ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਦਾ ਬਿਆਨ ਪੇਸ਼ੀ ਦੇ ਸਮੇਂ ਹੀ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ।


ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਕਾਲੇ ਧਨ ਨੂੰ ਚਿੱਟਾ ਕਰਨ ਦੀ ਰੋਕਥਾਮ ਸਬੰਧੀ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ ਕੀਤੀ ਜਾ ਰਹੀ ਹੈ। ਕੇਂਦਰੀ ਜਾਂਚ ਏਜੰਸੀ ਮਾਮਲੇ ਦੇ ਸਬੰਧ ਵਿਚ ਰਣਜੀਤ ਬਿੰਦਰਾ ਦੀ ਕੰਪਨੀ ਬੈਸਟੀਅਨ ਹਾਸਪੀਟੈਲਿਟੀ ਦੇ ਨਾਲ ਕੁੰਦਰਾ ਦੇ ਕਥਿਤ ਸੌਦੇ ਦੀ ਜਾਂਚ ਕਰ ਰਹੀ ਹੈ।


Tags: Enforcement DirectorateMumbaiShilpa ShettyRaj KundraIqbal Mirchi

About The Author

manju bala

manju bala is content editor at Punjab Kesari