FacebookTwitterg+Mail

Entertainment Wrap Up : ਪਾਲੀਵੁੱਡ ਤੇ ਬਾਲੀਵੁੱਡ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ

entertainment wrap up bollywood and pollywood top news
17 February, 2019 04:48:02 PM

ਜਲੰਧਰ (ਵੈੱਬ ਡੈਸਕ) : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਹਰ ਪਾਸੇ ਨਿੰਦਿਆ ਹੋ ਰਹੀ ਹੈ। ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਆਮ ਲੋਕਾਂ ਦੇ ਨਾਲ-ਨਾਲ ਫਿਲਮ ਇੰਡਸਟਰੀ ਦੇ ਲੋਕ ਅੱਗੇ ਆ ਰਹੇ ਹਨ। ਐਮੀ ਤੇ ਰਣਜੀਤ ਬਾਵਾ ਤੋਂ ਬਾਅਦ ਮਸ਼ਹੂਰ ਰੈਪਰ ਬਾਦਸ਼ਾਹ ਤੇ ਦਿਲਜੀਤ ਦੋਸਾਂਝ ਅੱਗੇ ਆਏ ਹਨ। ਦੂਜੇ ਪਾਸੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਵਿਵਾਦਾਂ 'ਚ ਘਿਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਦੇ ਸ਼ੋਅ 'ਚੋਂ ਬਾਹਰ ਕਰ ਦਿੱਤਾ ਗਿਆ ਹੈ ਪਰ ਹੁਣ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਇਹ ਲੱਗ ਰਿਹਾ ਹੈ ਕਿ ਕਪਿਲ ਸ਼ਰਮਾ ਦੇ ਸ਼ੋਅ 'ਚ ਸਿੱਧੂ ਦੀ ਥਾਂ ਅਰਚਨਾ ਪੂਰਨ ਸਿੰਘ ਨੂੰ ਦੇਣ ਦਾ ਫੈਸਲਾ 5 ਦਿਨ ਪਹਿਲਾਂ ਹੀ ਹੋ ਚੁੱਕਿਆ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਬੁਲੇਟਿਨ 'ਚ ਅਸੀਂ ਤੁਹਾਨੂੰ ਐਂਟਰਟੇਨਮੈਂਟ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਸ਼ਹੀਦ ਪਰਿਵਾਰਾਂ ਦੀ ਮਦਦ ਲਈ ਬਾਦਸ਼ਾਹ ਤੇ ਦਿਲਜੀਤ ਨੇ ਕੀਤਾ ਵੱਡਾ ਐਲਾਨ

ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਸਾਰਾ ਦੇਸ਼ ਇਕ ਜੁੱਟ ਹੋ ਕੇ ਅੱਗੇ ਆ ਰਿਹਾ ਹੈ, ਜਿੱਥੇ ਆਮ ਲੋਕਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਲਈ ਕੋਈ ਨਾ ਕੋਈ ਸਹਾਇਤਾ ਕੀਤੀ ਜਾ ਰਹੀ ਹੈ ਉੱਥੇ ਹੀ ਫਿਲਮੀ ਸਿਤਾਰੇ ਵੀ ਸ਼ਹੀਦਾਂ ਦੇ ਪਰਿਵਾਰਾਂ ਲਈ ਅੱਗੇ ਆ ਰਹੇ ਹਨ। ਪਾਲੀਵੁੱਡ ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੱਡੀ ਰਕਮ ਦੀ ਮਾਲੀ ਮਦਦ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਦੇਣ ਦਾ ਐਲਾਨ ਕੀਤਾ ਹੈ। ਇਸੇ ਹੀ ਲਿਸਟ 'ਚ ਹੁਣ ਬਾਦਸ਼ਾਹ ਤੇ ਦਿਲਜੀਤ ਦੋਸਾਂਝ ਦਾ ਨਾਂ ਵੀ ਆ ਗਿਆ ਹੈ। 

ਪੁਲਵਾਮਾ ਦੇ ਸ਼ਹੀਦਾਂ ਦੀ ਮਦਦ ਲਈ ਅੱਗੇ ਆਏ ਬਾਲੀਵੁੱਡ ਦੇ ਇਹ ਸਿਤਾਰੇ 

ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਇਹ ਹਮਲੇ ਦੀ ਨਿੰਦਾ ਕੀਤੀ ਹੈ ਪੀੜਤ ਪਰਿਵਾਰਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪਰ ਇਸ ਸਭ ਦੇ ਚਲਦੇ ਬਿੱਗ ਬੀ ਯਾਨੀ ਅਮਿਤਾਭ ਬੱਚਨ ਨੇ ਸ਼ਹੀਦਾ ਦੇ ਪਰਿਵਾਰਾਂ ਦੀ ਮਾਲੀ ਮਦਦ ਕਰਨ ਦਾ ਐਲਾਨ ਕੀਤਾ ਹੈ।

ਸ਼ਹੀਦ ਜਵਾਨਾਂ ਦੀਆਂ ਮਾਵਾਂ ਦੇ ਦੁੱਖ ਨੂੰ ਆਰ. ਨੇਟ ਨੇ ਇੰਝ ਕੀਤਾ ਬਿਆਨ, ਵੀਡੀਓ

ਅੱਤਵਾਦੀ ਹਮਲੇ 'ਚ 44 ਜਵਾਨ ਸ਼ਹੀਦ ਹੋਏ ਅਤੇ 22 ਜਵਾਨ ਜ਼ਖਮੀ ਹੋਏ ਜਵਾਨਾਂ ਦਾ ਸੋਗ ਦੇਸ਼ ਭਰ 'ਚ ਹੀ ਨਹੀਂ ਸਗੋਂ ਦੁਨੀਆਂ ਭਰ 'ਚ ਮਨਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਵੱਲੋਂ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਆਰ. ਨੇਟ ਵੱਲੋਂ ਜਵਾਨਾਂ ਦੀ ਸ਼ਹਾਦਤ 'ਤੇ ਗਾਏ ਇਸ ਗੀਤ 'ਚ ਉਨ੍ਹਾਂ ਸ਼ਹੀਦਾਂ ਦੀਆਂ ਮਾਵਾਂ ਦਾ ਹਾਲ ਬਿਆਨ ਕੀਤਾ ਹੈ।

ਕਪਿਲ ਦੇ ਸ਼ੋਅ 'ਚੋਂ ਸਿੱਧੂ ਦੀ ਛੁੱਟੀ ਪਹਿਲਾਂ ਹੀ ਸੀ ਤੈਅ! ਦੇਖੋ ਵੀਡੀਓ

ਪੁਲਵਾਮਾ ਅੱਤਵਾਦੀ ਹਮਲੇ ਬਾਰੇ ਦਿੱਤੇ ਆਪਣੇ ਬਿਆਨ ਤੋਂ ਵਿਵਾਦਾਂ 'ਚ ਘਿਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਦੇ ਸ਼ੋਅ 'ਚੋਂ ਬਾਹਰ ਕਰ ਦਿੱਤਾ ਗਿਆ ਹੈ ਪਰ ਹੁਣ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਇਹ ਲੱਗ ਰਿਹਾ ਹੈ ਕਿ ਕਪਿਲ ਸ਼ਰਮਾ ਦੇ ਸ਼ੋਅ 'ਚ ਸਿੱਧੂ ਦੀ ਥਾਂ ਕਿਸੇ ਹੋਰ ਨੂੰ ਦੇਣ ਦਾ ਫੈਸਲਾ 5 ਦਿਨ ਪਹਿਲਾਂ ਹੀ ਹੋ ਚੁੱਕਿਆ ਸੀ।

ਸਫਲਤਾ ਮਿਲਦੇ ਹੀ ਸਾਰਾ ਨੇ ਛੱਡਿਆ ਮਾਂ ਅੰਮ੍ਰਿਤਾ ਦਾ ਸਾਥ, ਜਾਣੋ ਪੂਰਾ ਮਾਮਲਾ

ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੀ ਬੀਤੇ ਦਿਨੀਂ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਕਿ ਸਾਰਾ ਨੂੰ ਕਾਮਯਾਬੀ ਮਿਲਦੇ ਹੀ ਉਸ ਨੇ ਆਪਣਾ ਘਰ ਲੈ ਲਿਆ ਹੈ। ਹੁਣ ਉਹ ਮਾਂ ਅੰਮ੍ਰਿਤਾ ਸਿੰਘ ਦਾ ਘਰ ਛੱਡ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਉਸ ਦੇ ਕਾਫੀ ਫੈਨਜ਼ ਇਸ ਗੱਲ ਤੋਂ ਦੁੱਖੀ ਵੀ ਸਨ ਕਿ ਸਫਲਤਾ ਮਿਲਦੇ ਹੀ ਉਹ ਆਪਣੀ ਮਾਂ ਦਾ ਸਾਥ ਕਿਉਂ ਛੱਡ ਰਹੀ ਹੈ।


Tags: Entertainment Wrap Up Diljit Dosanjh Badshah R Nait Navjot Singh Sidhu Kapil Sharma Amitabh Bachchan Sara Ali Khan Bollywood Celebrity News Pollywood Khabar ਬਾਲੀਵੁੱਡ ਸਮਾਚਾਰ ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.