FacebookTwitterg+Mail

ਐਪਿਕ ਚੈਨਲ 'ਤੇ ਦਿਖਾਏ ਜਾਣਗੇ ਸਿੱਖ ਰੈਜੀਮੈਂਟ ਦੀ ਬਹਾਦਰੀ ਦੇ ਕਿੱਸੇ

epic tv sikh regiment
05 September, 2018 04:43:36 PM

ਜਲੰਧਰ (ਬਿਊਰੋ)— ਐਪਿਕ ਚੈਨਲ ਨੇ ਆਪਣੀ ਇਕ ਆਰੀਜਨਲ ਸੀਰੀਜ਼ ਸ਼ੁਰੂ ਕੀਤੀ ਹੈ, ਜਿਸ ਦਾ ਨਾਂ ਹੈ 'ਰੈਜੀਮੈਂਟ ਡਾਇਰੀਜ਼'। ਇਸ ਸੀਰੀਜ਼ 'ਚ ਭਾਰਤੀ ਫੌਜ ਦੀਆਂ ਵੱਖ-ਵੱਖ ਰੈਜੀਮੈਂਟਸ ਦੇ ਬਹਾਦਰੀ ਦੇ ਕਿੱਸੇ ਤੇ ਪਿਛੋਕੜ ਦਿਖਾਇਆ ਜਾਂਦਾ ਹੈ।Punjabi Bollywood Tadka

'ਰੈਜੀਮੈਂਟ ਡਾਇਰੀਜ਼' ਦੇ ਤੀਜੇ ਐਪੀਸੋਡ 'ਚ ਭਾਰਤ ਦੀ ਸਭ ਤੋਂ ਬਹਾਦਰ ਰੈਜੀਮੈਂਟ ਯਾਨੀ ਕਿ ਸਿੱਖ ਰੈਜੀਮੈਂਟ ਦਾ ਇਤਿਹਾਸ ਦਿਖਾਇਆ ਜਾਵੇਗਾ। ਐਪਿਕ ਚੈਨਲ 'ਤੇ 6 ਸਤੰਬਰ ਰਾਤ 10 ਵਜੇ ਸਿੱਖ ਰੈਜੀਮੈਂਟ ਵਾਲਾ ਐਪੀਸੋਡ ਪ੍ਰਸਾਰਿਤ ਹੋਵੇਗਾ।Punjabi Bollywood Tadka

ਸਿੱਖ ਰੈਜੀਮੈਂਟ ਦੀ ਸ਼ੁਰੂਆਤ 2 ਬਟਾਲੀਅਨਜ਼ ਨਾਲ ਹੋਈ ਸੀ। ਅੱਜ ਸਿੱਖ ਰੈਜੀਮੈਂਟ ਦੀਆਂ 19 ਰੈਗੂਲਰ ਇਨਫੈਂਟਰੀਜ਼ ਹਨ ਤੇ 2 ਰਿਜ਼ਰਵ ਬਟਾਲੀਅਨਜ਼ ਹਨ।Punjabi Bollywood Tadka

'ਰੈਜੀਮੈਂਟ ਡਾਇਰੀਜ਼' ਦੇ ਜਿੰਨੇ ਵੀ ਐਪੀਸੋਡਸ ਸ਼ੂਟ ਹੋਏ ਹਨ, ਉਨ੍ਹਾਂ ਦੀ ਸ਼ੂਟਿੰਗ ਅਸਲ ਰੈਜੀਮੈਂਟ ਸੈਂਟਰਾਂ 'ਚ ਹੋਈ ਹੈ। ਇਸ ਦੇ ਨਾਲ ਹੀ ਭਾਰਤੀ ਫੌਜ ਦੇ ਸਾਬਕਾ ਤੇ ਮੌਜੂਦਾ ਫੌਜੀ ਇਸ ਸੀਰੀਜ਼ 'ਚ ਨਜ਼ਰ ਆ ਰਹੇ ਹਨ।


Tags: Epic TV Sikh Regiment Regiment Diaries Indian Army

Edited By

Rahul Singh

Rahul Singh is News Editor at Jagbani.